ਕਰਾਟੇ ’ਚ ਡੀਏਵੀ ਸਕੂਲ ਅੱਵਲ
ਡੀਏਵੀ ਨੈਸ਼ਨਲ ਸਪੋਰਟਸ ਦੀਆਂ ਕਲੱਸਟਰ ਖੇਡਾਂ ਵਿੱਚ ਜਗਰਾਉਂ ਦੇ ਡੀਏਵੀ ਸਕੂਲ ਦੇ ਕਰਾਟੇ ਅੰਡਰ- 14 ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਵਿੱਚ ਤਿੰਨ ਸੋਨ ਤਗ਼ਮੇ, ਚਾਰ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਲ ਕੀਤੇ ਹਨ। ਇਸ ਤਰ੍ਹਾਂ ਡੀਏਵੀ ਸਕੂਲ ਨੇ ਇਨ੍ਹਾਂ ਖੇਡਾਂ ਦੇ ਕਰਾਟੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਆਉਣ ’ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ -35 ਕਿਲੋ ਵਿੱਚ ਹੈਵਨ ਬੈਕਟਰ ਨੇ ਸੋਨ, -40 ਕਿਲੋ ਵਿੱਚ ਜੈਵਿਨ ਭਾਰਦਵਾਜ ਨੇ, -45 ਕਿਲੋ ਵਿੱਚ ਪਰਵਾਜ਼ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਇਸੇ ਤਰ੍ਹਾਂ -45 ਕਿਲੋ ਵਿੱਚ ਮਨਕਰਨ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। -50 ਕਿਲੋ ਵਿੱਚ ਯੁਵਰਾਜ ਨੇ ਕਾਂਸੀ, -55 ਕਿਲੋ ਵਿੱਚ ਮਨਮੈ ਪੱਬੀ ਨੂੰ ਚਾਂਦੀ, -60 ਕਿਲੋ ਵਿੱਚ ਪ੍ਰਭਨੂਰ ਸਿੰਘ ਨੇ ਚਾਂਦੀ, -60 ਕਿਲੋ ਵਿੱਚ ਗੁਰਫ਼ਤਿਹ ਸਿੰਘ ਕਾਂਸੀ, 60 ਕਿਲੋ ਵਿੱਚ ਭਾਰਗਵ ਮਲਹੋਤਰਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਪ੍ਰਿੰਸੀਪਲ ਪਲਾਹ ਨੇ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਨਮਾਮਿਤ ਵੀ ਕੀਤਾ। ਇਸ ਮੌਕੇ ਡੀਪੀਈ ਹਰਦੀਪ ਸਿੰਘ, ਡੀਪੀਈ ਸੁਰਿੰਦਰ ਪਾਲ ਵਿੱਜ ਅਤੇ ਡੀਪੀਈ ਸੁਰਿੰਦਰ ਕੌਰ ਤੂਰ ਸਟਾਫ਼ ਹਾਜ਼ਰ ਸੀ।