ਬੈਡਮਿੰਟਨ ਵਿੱਚ ਡੀਏਵੀ ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਨੇ ਬੈਡਮਿੰਟਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗ਼ਮੇ ਜਿੱਤੇ। ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਦੱਸਿਆ ਕਿ 69ਵੀਆਂ ਜ਼ੋਨਲ ਪੱਧਰ ਸਕੂਲ ਖੇਡਾਂ ਵਿੱਚ ਬੈਡਮਿੰਟਨ ਅੰਡਰ-14 ਲੜਕਿਆਂ ਵਿੱਚ ਧੇਰਿਆ ਝਾਂਜੀ, ਜਯੰਤ ਗੁਪਤਾ, ਗੁਰਨੂਰ ਸਿੰਘ, ਪਾਰਸ਼ਿਵ ਚੋਪੜਾ ਅਤੇ ਪੁਖਰਾਜ ਸਿੰਘ ਨੇ ਚਾਂਦੀ ਦੇ ਤਗ਼ਮੇ ਹਾਸਲ ਕਰ ਕੇ ਜ਼ੋਨਲ ਪੱਧਰ 'ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੀਆਂ ਵਿੱਚ ਓਮੀਸਾ ਸ਼ਰਮਾ, ਪ੍ਰਿਯੰਸ਼ੀ ਭੰਡਾਰੀ ਅਤੇ ਮਹਿਕਪ੍ਰੀਤ ਕੌਰ ਨੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਅੰਡਰ-17 ਲੜਕਿਆਂ ਵਿੱਚ ਵੰਸ਼ ਮਾਨਿਕ, ਰਾਘਵ ਬਾਂਸਲ, ਦੇਵਾਸ਼ ਸਿੰਗਲਾ, ਸਹਿਜਪ੍ਰੀਤ ਸਿੰਘ ਅਤੇ ਦਕਸ਼ ਅਰੋੜਾ ਨੇ ਜ਼ੋਨਲ ਪੱਧਰ ’ਤੇ ਸੋਨ ਤਗ਼ਮੇ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੀਆਂ ਵਿੱਚ ਤੋਨਸ਼ਕਾ ਕਨਗਰ, ਨਿਹਾਰਿਕਾ ਵਰਮਾ, ਅਰਸ਼ਵੀਰ ਕੌਰ ਜੱਸਲ ਅਤੇ ਬਲਰੀਤ ਕੌਰ ਤੂਰ ਨੇ ਚਾਂਦੀ ਦੇ ਤਗ਼ਮੇ ਮੈਡਲ ਹਾਸਲ ਕੀਤੇ। ਅੰਡਰ-19 ਲੜਕਿਆਂ ਵਿੱਚ ਤਰੁਣ ਸਿੰਗਲਾ, ਰਾਘਵ ਬਾਂਸਲ, ਦਕਸ਼ ਗੋਇਲ, ਮੰਨਤ ਚੋਪੜਾ ਅਤੇ ਹਾਰਦਿਕ ਜਿੰਦਲ ਨੇ ਸੋਨ ਤਗ਼ਮੇ। ਅੰਡਰ-19 ਲੜਕੀਆਂ ਵਿੱਚ ਆਕ੍ਰਿਤੀ ਸ਼ਰਮਾ, ਮੰਨਤਪ੍ਰੀਤ ਕੌਰ ਅਤੇ ਏਕਮ ਵਰਮਾ ਨੇ ਵੀ ਚਾਂਦੀ ਦੇ ਤਗ਼ਮੇ ਹਾਸਲ ਕੀਤੇ ਹਨ।
ਪ੍ਰਿੰਸੀਪਲ ਪਲਾਹ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਡੀਏਵੀ ਸਕੂਲ ਜਗਰਾਉਂ ਦੀ ਟੀਮ ਬੈਡਮਿੰਟਨ ਵਿੱਚ ਜੇਤੂ ਬਣ ਕੇ ਇਤਿਹਾਸ ਸਿਰਜ ਰਹੀ ਹੈ। ਇਸ ਤੋਂ ਇਲਾਵਾ ਡੀਏਵੀ ਸਕੂਲ ਕਲੱਸਟਰ ਪੱਧਰ ਦੀਆਂ ਖੇਡਾਂ ਵਿੱਚ ਵੀ ਅੰਡਰ-17 ਲੜਕੀਆਂ ਨੇ ਪਹਿਲਾ ਅਤੇ ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਡੀਪੀਈ ਹਰਦੀਪ ਸਿੰਘ ਬਿੰਜਲ, ਡੀਪੀਈ ਸੁਰਿੰਦਰ ਪਾਲ ਵਿੱਜ, ਡੀਪੀਈ ਸੁਰਿੰਦਰ ਕੌਰ ਤੂਰ ਵੀ ਹਾਜ਼ਰ ਸਨ।