ਡੀਏਵੀ ਸਕੂਲ ਦੇ ਖਿਡਾਰੀ ਵਸ਼ੂ ’ਚ ਓਵਰਆਲ ਚੈਂਪੀਅਨ
ਡੀਏਵੀ ਨੈਸ਼ਨਲ ਸਪੋਰਟਸ-2025 ਦੇ ਕਲੱਸਟਰ ਲੈਵਲ ਵਿੱਚ ਡੀਏਵੀ ਸਕੂਲ ਜਗਰਾਉਂ ਦੇ ਵੁਸ਼ੂ ਖਿਡਾਰੀਆਂ ਨੇ ਓਵਰਆਲ ਕਲੱਸਟਰ ਵਸ਼ੂ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਡੀਏਵੀ ਕਲੱਸਟਰ ਵਸ਼ੂ ਖੇਡ ਵਿੱਚ ਸਥਾਨਕ ਡੀਏਵੀ ਸਕੂਲ ਦੇ ਖਿਡਾਰੀਆਂ ਨੇ 33 ਸੋਨ ਤਗ਼ਮੇ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤ ਕੇ ਵੁਸ਼ੂ ਦੀ ਓਵਰਆਲ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ ਹੈ।
ਵਸ਼ੂ ਅੰਡਰ-14, 17, 19 (ਲੜਕੇ-ਲੜਕੀਆਂ) ਸਾਰੇ ਵਰਗਾਂ ਵਿੱਚ ਖਿਡਾਰੀਆਂ ਵਲੋਂ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਸਕੂਲ ਆਉਣ ’ਤੇ ਅੱਜ ਇਨ੍ਹਾਂ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸੁਰਿੰਦਰਪਾਲ ਵਿੱਜ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਪਲਾਹ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਅੰਡਰ-14 ਲੜਕੀਆਂ ਵਿੱਚ ਅਵਲਨੂਰ ਕੌਰ-28 ਕਿਲੋ ਵਿੱਚ, -32 ਕਿਲੋ ਵਿੱਚ ਹਰਵੀਨ ਕੌਰ, -36 ਕਿਲੋ ਵਿੱਚ ਹਿਮਾਂਸ਼ੀ, -40 ਕਿਲੋ ਵਿੱਚ ਆਸ਼ੀ, 44 ਕਿਲੋ ਵਿੱਚ ਕਾਰਵੀ ਸਚਦੇਵਾ ਨੇ ਸੋਨ ਤਗ਼ਮੇ ਜਿੱਤੇ। ਅੰਡਰ-17 ਲੜਕੀਆਂ ਵਿੱਚ-40 ਕਿਲੋ ਵਿੱਚ ਏਕਮ ਵਰਮਾ, -45 ਕਿਲੋ ਵਿੱਚ ਤਨਵੀ, -48 ਕਿਲੋ ਵਿੱਚ ਰੀਆ ਗਰੋਵਰ, -52 ਕਿਲੋ ਵਿੱਚ ਅਰਲੀਨ ਕੌਰ ਨੇ ਸੋਨੇ ਦੇ ਜਦਕਿ ਅੰਡਰ-19 ਲੜਕੀਆਂ ਵਿੱਚ 48 ਕਿਲੋ ਵਿੱਚ ਯਸ਼ਿਕਾ ਗਰਗ, -52 ਕਿਲੋ ਵਿੱਚ ਅਵਨੀਤ ਕੌਰ, -56 ਕਿਲੋ ਯਸ਼ਿਕਾ ਗਰਗ, -60 ਕਿਲੋ ਵਿੱਚ ਆਕ੍ਰਿਤੀ, 65 ਕਿਲੋ ਵਿੱਚ ਜਪਨੀਤ ਕੌਰ ਨੇ ਸੋਨੇ ਦੇ ਤਗ਼ਮੇ ਜਿੱਤੇ ਹਨ। ਮੁੰਡਿਆਂ ਦੇ ਅੰਡਰ-14 ਵਿੱਚ-32 ਕਿਲੋ ਵਿੱਚ ਕੁਲਰਾਜ ਗੁਪਤਾ, -36 ਕਿਲੋ ਵਿੱਚ ਪਰਵ ਗਰਗ, -40 ਕਿਲੋ ਵਿੱਚ ਯੁਵਰਾਜ ਗੁਪਤਾ, -44 ਕਿਲੋ ਵਿੱਚ ਚਾਹਤਪ੍ਰੀਤ ਸਿੰਘ, -52 ਕਿਲੋ ਵਿੱਚ ਦਕਸ਼ ਬਹਿਲ ਨੇ ਸੋਨ ਤਗ਼ਮੇ ਜਿੱਤ ਕੇ ਸਕੂਲ ਦਾ ਰੋਸ਼ਨ ਕੀਤਾ ਹੈ। ਅੰਡਰ-17 ਵਿੱਚ -40 ਕਿਲੋ ਵਿੱਚ ਸਕਸ਼ਮ ਨੇ, -48 ਕਿਲੋ ਵਿੱਚ ਅੰਸ਼ੂਮਨ ਨੇ, -52 ਕਿਲੋ ਵਿੱਚ ਗੁਰਸ਼ਾਨ ਨੇ, -60 ਕਿਲੋ ਵਿੱਚ ਆਦਿੱਤ ਮਿੱਤਲ, -65 ਵਿੱਚ ਹਰਕੀਰਤ ਸਿੰਘ, 70 ਕਿਲੋ ਵਿੱਚ ਪ੍ਰਭਜੀਤ, -56 ਵਿੱਚ ਪਾਰਥ ਨੇ ਸੋਨ ਤਗ਼ਮਾ ਹਾਸਲ ਕੀਤਾ। ਅੰਡਰ-19 ਲੜਕੇ -52 ਕਿਲੋ ਵਿੱਚ ਵਾਗੀਸ਼ ਢੰਡਾ ਨੇ, -48 ਕਿਲੋ ਵਿੱਚ ਸਮਰਪ੍ਰੀਤ ਸਿੰਘ ਗੋਲਡ ਮੈਡਲ ਜਿੱਤੇ।