ਡੀ ਏ ਵੀ ਸਕੂਲ ਦੀਆਂ ਸਾਲਾਨਾ ਖੇਡਾਂ ਸਮਾਪਤ
ਬੱਚਿਆਂ ਦੀਆਂ ਮਨੋਰੰਜਕ ਖੇਡਾਂ ਕਰਵਾਈਆਂ
Advertisement
ਡੀ ਏ ਵੀ ਪਬਲਿਕ ਸਕੂਲ, ਬੀ ਆਰ ਐੱਸ ਨਗਰ ਦੀਆਂ 32ਵੀਆਂ ਸਾਲਾਨਾ ਖੇਡਾਂ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਨਾ ਸਿਰਫ ਖੇਡ ਭਾਵਨਾ ਨਾਲ ਹਾਜ਼ਰੀਨ ਦਾ ਮਨੋਰੰਜਨ ਕੀਤਾ, ਸਗੋਂ ਖੇਡ ਕਲਾ ਰਾਹੀਂ ਵੀ ਆਪਣੀ ਚੰਗੀ ਛਾਪ ਛੱਡੀ। ਸਮਾਪਤੀ ਸਮਾਗਮ ਵਿੱਚ ਆਬਕਾਰੀ ਅਤੇ ਕਰ ਅਧਿਕਾਰੀ ਨਵਕਿਰਨ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਪ੍ਰਬੰਧਕਾਂ ਨੂੰ ਵੀ ਅਜਿਹਾ ਖੇਡ ਮੇਲਾ ਕਰਵਾਉਣ ਲਈ ਵਧਾਈ ਦਿੱਤੀ। ਛੋਟੇ ਬੱਚਿਆਂ ਦੀਆਂ ਖੇਡਾਂ ਦੇ ਆਖਰੀ ਦਿਨ ਐਰੋਬਿਕਸ, ਸਕੇਟਿੰਗ ਪ੍ਰਦਰਸ਼ਨ, ਭੰਗੜਾ, ਡ੍ਰਿਲ ਡਿਸਪਲੇ ਅਤੇ ਸਪੋਰਟਸ ਫਿਟਨੈਸ ਡਾਂਸ ਸਮੇਤ ਕਈ ਮਨਮੋਹਕ ਪ੍ਰਦਰਸ਼ਨ ਵੀ ਕੀਤੇ ਗਏ। ਬੱਚਿਆਂ ਦੀਆਂ ਖੇਡਾਂ ਦੌਰਾਨ ਫਲੈਟ ਰੇਸ, ਕੋਨ ਐਂਡ ਰਿੰਗਸ ਰੇਸ, ਅੜਿੱਕਾ ਦੌੜ, ਜ਼ਿਗਜ਼ੈਗ ਦੌੜ, ਬਟਰ-ਫਲਾਈ ਦੌੜ ਅਤੇ ਬਾਲ ਪਿਕ ਦੌੜ ਸਣੇ ਕਈ ਰੌਚਕ ਖੇਡਾਂ ਕਰਵਾਈਆਂ ਗਈਆਂ। ਸਕੂਲ ਦੀ ਪ੍ਰਿੰਸੀਪਲ ਜੇ ਕੇ ਸਿੱਧੂ ਨੇ ਸ਼ਾਨਦਾਰ ਪ੍ਰੋਗਰਾਮ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸਬੰਧ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਅਤੇ ਖੇਡਣ ਦੇ ਸਮੇਂ ਦੌਰਾਨ ਉਨ੍ਹਾਂ ਦੇ ਨਾਲ ਰਹਿਣ ਲਈ ਉਤਸ਼ਾਹਿਤ ਕੀਤਾ।
Advertisement
Advertisement
