ਭਾਸ਼ਣ ਮੁਕਾਬਲੇ ’ਚ ਡੀ ਏ ਵੀ ਤੇ ਸੈਕਰਡ ਹਾਰਟ ਸਕੂਲ ਅੱਵਲ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਹੋਏ ਸਹੋਦਿਆ ਸਕੂਲ ਕੰਪਲੈਕਸ ਅੰਗਰੇਜ਼ੀ ਭਾਸ਼ਣ ਮੁਕਾਬਲੇ ਵਿੱਚ ਡੀ ਏ ਵੀ ਪਬਲਿਕ ਸਕੂਲ ਅਤੇ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਇਸ ਮੁਕਾਬਲੇ ਵਿੱਚ ਸੀ ਬੀ ਐੱਸ ਈ ਬੋਰਡ ਤੋਂ ਮਾਨਤਾ ਪ੍ਰਾਪਤ 34 ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਵੰਡੇ ਗਏ। ਮੁਕਾਬਲੇ ਦੇ ਮਿਲੇ ਨਤੀਜਿਆਂ ਅਨੁਸਾਰ ‘ਏ’ ਗਰੁੱਪ ਵਿੱਚ ਡੀ ਏ ਵੀ ਪਬਲਿਕ ਸਕੂਲ, ਬੀ ਆਰ ਐੱਸ ਨਗਰ ਦੀ ਇਸ਼ਰੋਤ ਕੌਰ ਨੇ ਪਹਿਲਾ, ਸੈਕਰਡ ਹਾਰਟ ਕੋਨਵੈਂਟ ਸਕੂਲ, ਸਰਾਭਾ ਨਗਰ ਦੀ ਰਿਜ਼ਾ ਧਵਨ ਨੇ ਦੂਜਾ, ਬੀ ਵੀ ਐੱਮ ਸੀਨੀਅਰ ਸੈਕੰਡਰੀ ਸਕੂਲ ਕਿਚਲੂ ਨਗਰ ਦੀ ਸੁਹਾਨੀ ਸ਼ਰਮਾ ਨੇ ਤੀਜਾ ਜਦਕਿ ਬੀ ਸੀ ਐੱਮ ਆਰੀਆ ਮਾਡਲ ਸਕੂਲ, ਸਾਸ਼ਤਰੀ ਨਗਰ ਦੀ ਰਿਧਾਨ ਦੱਤਾ ਨੇ ਹੌਸਲਾ ਵਧਾਊ ਇਨਾਮ ਜਿੱਤਿਆ। ਇਸੇ ਤਰ੍ਹਾਂ ‘ਬੀ’ ਗਰੁੱਪ ਵਿੱਚ ਸੈਕਰਡ ਹਾਰਟ ਸਕੂਲ ਬੀ ਆਰ ਐੱਸ ਨਗਰ ਦੀ ਸਿਫਤ ਕੌਰ ਨੇ ਪਹਿਲਾ, ਦ੍ਰਿਸ਼ਟੀ ਡਾਕਟਰ ਆਰਸੀ ਜੈਨ ਇਨੋਵੇਟਿਵ ਸਕੂਲ ਦੀ ਸਮਰੀਤ ਕੌਰ ਗਰੇਵਾਲ ਨੇ ਦੂਜਾ, ਪੁਲੀਸ ਡੀਏਵੀ ਪਬਲਿਕ ਸਕੂਲ, ਸਿਵਲ ਲਾਈਨਜ਼ ਦੀ ਹਿਰਨਾਕਸ਼ੀ ਰਿਖੀ ਨੇ ਤੀਜਾ ਜਦ ਕਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਦੇ ਇਸ਼ਮੀਤ ਸਿੰਘ ਨੇ ਹੌਸਲਾ ਵਧਾਊ ਇਨਾਮ ਜਿੱਤਿਆ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
