ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀਏਪੀ ਦੀ ਕਿੱਲਤ ਤੇ ਕਾਲਾਬਾਜ਼ਾਰੀ ਖ਼ਿਲਾਫ਼ ਘਿਰਾਓ ਦੀ ਤਾੜਨਾ

ਬੀਕੇਯੂ (ਡਕੌਂਦਾ) ਦਾ ਵਫ਼ਦ ਅਧਿਕਾਰੀ ਨੂੰ ਮਿਲਿਆ
Advertisement

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਡੀਏਪੀ ਖਾਦ ਦੀ ਕਿੱਲਤ ਦੂਰ ਕਰਨ ਅਤੇ ਕਾਲਾਬਾਜ਼ਾਰੀ ਰੋਕਣ ਦਾ ਸੱਦਾ ਦਿੱਤਾ ਹੈ। ਇਸ ਲਈ ਕਿਸਾਨਾਂ ਦਾ ਇਕ ਵਫ਼ਦ ਉਪ ਮੰਡਲ ਮੈਜਿਸਟਰੇਟ ਨੂੰ ਵੀ ਮਿਲਣ ਪੁੱਜਿਆ ਅਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਮੰਗ-ਪੱਤਰ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਨੂੰ ਸੌਂਪਿਆ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਤੇ ਹੋਰਨਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਤੋਂ ਜੇ ਪੰਦਰਾਂ ਗੱਟੂ ਡੀਏਪੀ ਖਾਦ ਦੀ ਲੋੜ ਮੁਤਾਬਕ ਮੰਗ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਨੂੰ ਇਕ ਗੱਟੂ ਦੇ ਕੇ ਵਰਚਾਇਆ ਜਾ ਰਿਹਾ ਹੈ। ਦੂਜੇ ਪਾਸੇ ਬਾਜ਼ਾਰ ਵਿੱਚ ਖਾਦ ਵਪਾਰੀ ਕਿਸਾਨਾਂ ’ਤੇ ਧੱਕੇ ਨਾਲ ਵਾਧੂ ਬੇਲੋੜਾ ਸਾਮਾਨ ਖਰੀਦਣ ਲਈ ਮਜਬੂਰ ਕਰਕੇ ਅੰਨ੍ਹੀ ਲੁੱਟ ਮਚਾ ਰਹੇ ਹਨ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਖਾਦ ਦੀ ਕਾਲਾਬਾਜ਼ਾਰੀ ਰੋਕੀ ਜਾਵੇ। ਸਾਰੇ ਖਾਦ ਡੀਲਰਾਂ ਨੂੰ ਇਸ ਲੁੱਟ ਤੋਂ ਬਾਜ਼ ਆਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਜਾਣ। ਸਾਰੇ ਖਾਦ ਡੀਲਰਾਂ ਦੇ ਸਟਾਕ ਦੀ ਜਾਣਕਾਰੀ ਦੁਕਾਨ ਦੇ ਬਾਹਰ ਲਗਾਈ ਜਾਵੇ। ਸਹਿਕਾਰੀ ਸਭਾਵਾਂ ਵਿੱਚ ਖਾਦ ਲੋੜੀਂਦੀ ਮਾਤਰਾ ਵਿੱਚ ਭੇਜੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸਹਿਕਾਰੀ ਸਭਾਵਾਂ ਨੂੰ ਪੱਚੀ ਫ਼ੀਸਦੀ ਅਤੇ ਬਾਜ਼ਾਰ ਵਿੱਚ 75 ਫ਼ੀਸਦ ਖਾਦ ਆ ਰਹੀ ਹੈ ਜੋ ਕਿ ਸਰਾਸਰ ਧੱਕਾ ਹੈ। ਇਸ ਮੌਕੇ ਬਲਾਕ ਪ੍ਰਧਾਨ ਤਰਸੇਮ ਸਿੰਘ ਬਸੂਵਾਲ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਜਥੇਬੰਦੀ ਖੇਤੀਬਾੜੀ ਵਿਭਾਗ ਅਤੇ ਕਿਸਾਨ ਵਿਰੋਧੀ ਡੀਲਰਾਂ ਦਾ ਘਿਰਾਓ ਕਰੇਗੀ।

Advertisement

Advertisement
Show comments