ਕ੍ਰਿਪਟੋ ਵਪਾਰ: ਲੁਧਿਆਣਾ ਮੋਹਰੀ ਸ਼ਹਿਰ ਵਜੋਂ ਉਭਰਿਆ
ਭਾਰਤ ਦੇ ਸਭ ਤੋਂ ਵੱਡੇ ਕ੍ਰਿਪਟੋ ਵਪਾਰ ਪਲੇਟਫਾਰਮ, ਕੋਆਇਨਸਵਿੱਚ ਨੇ ਅੱਜ ਜਾਰੀ ਕੀਤੀ ਆਪਣੀ ਪ੍ਰਮੁੱਖ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕ੍ਰਿਪਟੋ ਵਪਾਰ ਲਈ ਲੁਧਿਆਣਾ ਪੰਜਾਬ ਦੇ ਮੋਹਰੀ ਸ਼ਹਿਰ ਵਜੋਂ ਉੱਭਰਿਆ ਹੈ।ਅੱਜ ਇੱਥੇ ਕੋਆਇਨਸਵਿੱਚ ਦੇ ਸਹਿ-ਸੰਸਥਾਪਕ ਅਸ਼ੀਸ਼ ਸਿੰਘਲ ਨੇ ਮੀਡੀਆ...
Advertisement
ਭਾਰਤ ਦੇ ਸਭ ਤੋਂ ਵੱਡੇ ਕ੍ਰਿਪਟੋ ਵਪਾਰ ਪਲੇਟਫਾਰਮ, ਕੋਆਇਨਸਵਿੱਚ ਨੇ ਅੱਜ ਜਾਰੀ ਕੀਤੀ ਆਪਣੀ ਪ੍ਰਮੁੱਖ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਕ੍ਰਿਪਟੋ ਵਪਾਰ ਲਈ ਲੁਧਿਆਣਾ ਪੰਜਾਬ ਦੇ ਮੋਹਰੀ ਸ਼ਹਿਰ ਵਜੋਂ ਉੱਭਰਿਆ ਹੈ।ਅੱਜ ਇੱਥੇ ਕੋਆਇਨਸਵਿੱਚ ਦੇ ਸਹਿ-ਸੰਸਥਾਪਕ ਅਸ਼ੀਸ਼ ਸਿੰਘਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਰਾਸ਼ਟਰੀ ਪੱਧਰ ਉੱਤੇ 13ਵੇਂ ਸਥਾਨ ’ਤੇ ਹੈ, ਜੋ ਕਿ ਡਿਜੀਟਲ ਐਸੈੱਟਸ ਵਿੱਚ ਰਾਜ ਦੀ ਵਧ ਰਹੀ ਦਿਲਚਸਪੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚੋਂ ਲੁਧਿਆਣਾ ਨੰਬਰ ਇੱਕ ਤੇ ਹੈ ਜੋ ਰਾਜ ਦੇ ਸਭ ਤੋਂ ਵੱਧ ਸਰਗਰਮ ਅਤੇ ਰੁੱਝੇ ਹੋਏ ਕ੍ਰਿਪਟੋ ਅਪਣਾਉਣ ਵਾਲੇ ਬਾਜ਼ਾਰ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਦਾ ਕ੍ਰਿਪਟੋ ਈਕੋਸਿਸਟਮ ਲਗਾਤਾਰ ਨੌਜਵਾਨ-ਸੰਚਾਲਿਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕ੍ਰਿਪਟੋ ਨਿਵੇਸ਼ਕਾਂ ਵਿੱਚੋਂ ਇਸ ਸਮੇਂ ਔਰਤਾਂ 9.6 ਫ਼ੀਸਦੀ ਹੈ ਜਦਕਿ ਪੁਰਸ਼ਾਂ ਵਿੱਚ ਇਹ ਦਰ 90.4 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਦਰਸਾਉਂਦੀ ਹੈ ਕਿ ਕ੍ਰਿਪਟੋ ਅਪਣਾਉਣ ਵਿੱਚ ਭਾਰਤ ਭਰ ਵਿੱਚ ਵਾਧਾ ਹੋ ਰਿਹਾ ਹੈ ਅਤੇ ਪੰਜਾਬ ਦਾ 13ਵਾਂ ਸਥਾਨ ਦਰਜਾਬੰਦੀ ਅਤੇ ਰਾਜ ਦੇ ਅੰਦਰ ਲੁਧਿਆਣਾ ਦੀ ਮੋਹਰੀ ਸਥਿਤੀ ਖੇਤਰ ਦੀ ਡਿਜੀਟਲ ਐਸੈੱਟਸ ਵਿੱਚ ਵਧਦੀ ਦਿਲਚਸਪੀ ਨੂੰ ਉਜਾਗਰ ਕਰਦੀ ਹੈ।।
Advertisement
Advertisement
