ਕੌਂਸਲਰ ਗੋਗਾ ਨੇ ਰਾਸ਼ਨ ਵੰਡਿਆ
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਗੁਰਦੁਆਰਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿੱਚ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ 51 ਤੋਂ ਵੱਧ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ...
Advertisement
ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਗੁਰਦੁਆਰਾ ਅਕਾਲ ਸਾਹਿਬ, ਪ੍ਰਤਾਪ ਨਗਰ ਵਿੱਚ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ 51 ਤੋਂ ਵੱਧ ਔਰਤਾਂ ਨੂੰ ਰਾਸ਼ਨ ਦਿੱਤਾ ਗਿਆ।
ਇਸ ਮੌਕੇ ਸਮਾਜ ਸੇਵੀ ਸੁਖਵੰਤ ਸਿੰਘ ਨਾਗੀ ਨੇ ਵਿਧਵਾਵਾਂ ਨੂੰ ਰਾਸ਼ਨ ਵੰਡਣ ਉਪਰੰਤ ਕਿਹਾ ਕਿ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਨਾਲ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਗਈ ਹੈ। ਕੌਂਸਲਰ ਗੋਗਾ ਅਤੇ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਨੇ ਕਿਹਾ ਕਿ ਸੰਸਥਾ ਦਾ ਮਕਸਦ ਕੇਵਲ ਰਾਸ਼ਨ ਦੇਣਾ ਨਹੀਂ ਸਗੋਂ ਲੋਕਾਂ ਵਿੱਚ ਜ਼ਿੰਦਗੀ ਪ੍ਰਤੀ ਵਿਸ਼ਵਾਸ ਜਗਾਉਣਾ ਵੀ ਹੈ।
Advertisement
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੁੰਦਨ ਸਿੰਘ ਨਾਗੀ, ਭਾਈ ਦਯਾ ਸਿੰਘ, ਸੰਤ ਸੇਵਕ ਜਥਾ ਦੇ ਮੁਖੀ ਭਾਈ ਕੁਲਬੀਰ ਸਿੰਘ, ਸੁਖਵਿੰਦਰ ਸਿੰਘ ਦਹੇਲਾ, ਹਰਦੀਪ ਸਿੰਘ ਗੁਰੂ, ਅਵਤਾਰ ਸਿੰਘ ਦਿਉਸੀ, ਲੱਖਾ ਸਿੰਘ, ਮਨਜੀਤ ਸਿੰਘ ਰੂਪੀ, ਅਰਵਿੰਦਰ ਸਿੰਘ ਧੰਜਲ, ਸਤਵੰਤ ਸਿੰਘ ਮਠਾੜੂ, ਹਰਜੀ ਕੌਰ, ਬਲਵਿੰਦਰ ਕੌਰ, ਹਰਮਿੰਦਰ ਕੌਰ, ਹਰਜੀਤ ਕੌਰ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।
Advertisement
