ਕੌਂਸਲ ਪ੍ਰਧਾਨ ਨੇ ਗਊਸ਼ਾਲਾ ਪ੍ਰਬੰਧਕਾਂ ਨੂੰ ਚੈੱਕ ਸੌਂਪੇ
ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਰਕਾਰ ਨੇ ਗਊ ਸੈੱਸ ਸ਼ੁਰੂ ਕੀਤਾ ਜਿਸ ਦੀ ਉਗਰਾਹੀ ਨਿਰੰਤਰ ਹੋ ਰਹੀ ਹੈ ਪਰ ਇਥੇ ਇਕ ਸਾਲ ਤੋਂ ਇਸ ਦੀ ਅਦਾਇਗੀ ਹੀ ਨਹੀਂ ਹੋਈ। ਜਗਰਾਉਂ ਨਗਰ ਕੌਂਸਲ ਵਲੋਂ ਇਕ ਸਾਲ ਤੋਂ ਗਊ ਸੈੱਸ ਰਾਹੀਂ ਉਗਰਾਹੀ...
Advertisement
ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਰਕਾਰ ਨੇ ਗਊ ਸੈੱਸ ਸ਼ੁਰੂ ਕੀਤਾ ਜਿਸ ਦੀ ਉਗਰਾਹੀ ਨਿਰੰਤਰ ਹੋ ਰਹੀ ਹੈ ਪਰ ਇਥੇ ਇਕ ਸਾਲ ਤੋਂ ਇਸ ਦੀ ਅਦਾਇਗੀ ਹੀ ਨਹੀਂ ਹੋਈ। ਜਗਰਾਉਂ ਨਗਰ ਕੌਂਸਲ ਵਲੋਂ ਇਕ ਸਾਲ ਤੋਂ ਗਊ ਸੈੱਸ ਰਾਹੀਂ ਉਗਰਾਹੀ ਰਾਸ਼ੀ ਗਊਸ਼ਾਲਾਵਾਂ ਨੂੰ ਜਾਰੀ ਨਹੀਂ ਸੀ ਹੋਈ। ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਇਹ ਮਸਲਾ ਨਗਰ ਕੌਂਸਲ ਦੇ ਕਾਂਗਰਸ ਨਾਲ ਸਬੰਧਤ ਪ੍ਰਧਾਨ ਜਤਿੰਦਰ ਪਾਲ ਰਾਣਾ ਦੇ ਧਿਆਨ ਵਿੱਚ ਲਿਆਂਦਾ। ਇਸ ’ਤੇ ਪ੍ਰਧਾਨ ਰਾਣਾ ਨੇ ਅਧਿਕਾਰੀ ਨੂੰ ਫੌਰੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ। ਇਸ ਮਗਰੋਂ ਪ੍ਰਧਾਨ ਰਾਣਾ ਨੇ ਕ੍ਰਿਸ਼ਨਾ ਗਊਸ਼ਾਲਾ ਦਾਣਾ ਮੰਡੀ ਨੂੰ 2,61,000 ਰੁਪਏ ਅਤੇ ਸਨਾਤਨ ਧਰਮ ਗੋਬਿੰਦ ਗੋਧਾਮ ਗਊਸ਼ਾਲਾ ਨੂੰ 1,31,000 ਰੁਪਏ ਦੇ ਚੈੱਕ ਸੌਂਪੇ।
Advertisement
Advertisement