ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਗਮ ਵੱਲੋਂ ਪੰਜ ਨਾਜਾਇਜ਼ ਉਸਾਰੀਆਂ ਸੀਲ

ਸ਼ਹਿਰ ਵਿੱਚ ਧੜੱਲੇ ਨਾਲ ਹੋ ਰਹੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਆਖ਼ਰਕਾਰ ਅੱਜ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਂਦੇ ਇਲਾਕਿਆਂ ਵਿੱਚ ਤਿੰਨ ਨਾਜਾਇਜ਼ ਦੁਕਾਨਾਂ ਸਣੇ ਇਕ ਇਮਾਰਤ ਸੀਲ ਕਰ ਦਿੱਤੀ...
ਲੁਧਿਆਣਾ ਦੇ ਨਰਿੰਦਰ ਨਗਰ ’ਚ ਨਾਜਾਇਜ਼ ਇਮਾਰਤ ਨੂੰ ਸੀਲ ਕਰਦੇ ਹੋਏ ਨਿਗਮ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸ਼ਹਿਰ ਵਿੱਚ ਧੜੱਲੇ ਨਾਲ ਹੋ ਰਹੀਆਂ ਨਾਜਾਇਜ਼ ਉਸਾਰੀਆਂ ਵਿਰੁੱਧ ਆਖ਼ਰਕਾਰ ਅੱਜ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਜ਼ੋਨ ਬੀ ਅਧੀਨ ਆਉਂਦੇ ਇਲਾਕਿਆਂ ਵਿੱਚ ਤਿੰਨ ਨਾਜਾਇਜ਼ ਦੁਕਾਨਾਂ ਸਣੇ ਇਕ ਇਮਾਰਤ ਸੀਲ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਮੋਹਰ ਸਿੰਘ ਨਗਰ ਦੇ ਨੇੜੇ ਇੱਕ ਨਿਰਮਾਣ ਅਧੀਨ ਵਪਾਰਕ ਇਮਾਰਤ ਨੂੰ ਵੀ ਢਾਹ ਦਿੱਤਾ ਗਿਆ ਹੈ।

ਜ਼ੋਨ ਬੀ ਦੀ ਬਿਲਡਿੰਗ ਬਰਾਂਚ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਾਜਾਇਜ਼ ਤਰੀਕੇ ਦੇ ਨਾਲ ਇਮਾਰਤ ਬਣਨ ਦੀ ਸ਼ਿਕਾਇਤ ਆਈ ਸੀ, ਪਹਿਲਾਂ ਇਮਾਰਤ ਦੇ ਮਾਲਕਾਂ ਨੂੰ ਨੋਟਿਸ ਦਿੱਤੇ ਗਏ ਪਰ ਉਸ ਦੇ ਬਾਵਜੂਦ ਜਦੋਂ ਬਿਲਡਿੰਗ ਬਣਾਉਣ ਦਾ ਕੰਮ ਜਾਰੀ ਰਿਹਾ ਤਾਂ ਨਗਰ ਨਿਗਮ ਦੀ ਟੀਮ ਨੇ ਅੱਜ ਉਸਾਰੀਆਂ ਨੂੰ ਸੀਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਿਰੰਕਾਰੀ ਮੁਹੱਲੇ ਵਿੱਚ ਤਿੰਨ ਨਾਜਾਇਜ਼ ਤਰੀਕੇ ਨਾਲ ਬਣ ਰਹੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ, ਜਦੋਂ ਕਿ ਨਰਿੰਦਰ ਨਗਰ ਵਿੱਚ ਇੱਕ ਗੈਰ-ਕਾਨੂੰਨੀ ਤਰੀਕੇ ਦੇ ਨਾਲ ਬਣ ਰਹੇ ਕਮਰਸ਼ੀਅਲ ਇਮਾਰਤ ਸੀਲ ਕਰ ਦਿੱਤੀ ਗਈ। ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੋਹਰ ਸਿੰਘ ਨਗਰ ਵਿੱਚ ਇੱਕ ਇਮਾਰਤ ਵਿਰੁੱਧ ਕਾਰਵਾੀ ਕੀਤੀ ਗਈ ਹੈ। ਬਿਲਡਿੰਗ ਮਾਲਕ ਆਪਣੀ ਰਿਹਾਇਸ਼ੀ ਇਮਾਰਤ ਨੂੰ ਨਾਜਾਇਜ਼ ਤੌਰ ’ਤੇ ਵਪਾਰਕ ਇਮਾਰਤ ਵਿੱਚ ਬਦਲ ਰਿਹਾ ਸੀ। ਇਮਾਰਤ ਦੇ ਨਾਜਾਇਜ਼ ਹਿੱਸੇ ਨੂੰ ਢਾਹ ਦਿੱਤਾ ਗਿਆ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Show comments