ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਖਬੀਰ ਦੀ ਨਕਲ ਲਾਹੁਣਾ ਮੁੱਖ ਮੰਤਰੀ ਨੂੰ ਸ਼ੋਭਦਾ ਨਹੀਂ: ਦਿਓਲ

ਅਕਾਲੀ ਦਲ ਵੱਲੋਂ ਚਾਰ ਸਰਕਲਾਂ ਦੇ ਪ੍ਰਧਾਨ ਨਿਯੁਕਤ; ਡੱਲਾ ਅਤੇ ਦਿਓਲ ਨੇ ਨਿਯੁਕਤੀ ਪੱਤਰ ਸੌਂਪੇ
ਨਿਯੁਕਤੀ ਪੱਤਰ ਦਿੰਦੇ ਹੋਏ ਚੰਦ ਸਿੰਘ ਡੱਲਾ ਤੇ ਜਸਕਰਨ ਦਿਓਲ।
Advertisement

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਕਰਨ ਸਿੰਘ ਦਿਓਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਫੇਰੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਕਲ ਲਾਹੁਣ ਦਾ ਸਖ਼ਤ ਨੋਟਿਸ ਲਿਆ ਹੈ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਸਰਕਲਾਂ ਦੇ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਬੰਧੀ ਰੱਖੀ ਇਕੱਤਰਤਾ ਮੌਕੇ ਸ੍ਰੀ ਦਿਓਲ ਨੇ ਕਿਹਾ ਕਿ ਭਗਵੰਤ ਮਾਨ ਹੁਣ ਮੁੱਖ ਮੰਤਰੀ ਹਨ। ਇਕ ਵੱਡੇ ਜ਼ਿੰਮੇਵਾਰ ਅਹੁਦੇ ’ਤੇ ਬੈਠੀ ਸ਼ਖਸੀਅਤ ਨੂੰ ਨਕਲਾਂ ਲਾਉਣਾ ਸ਼ੋਭਦਾ ਨਹੀਂ। ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਭਗਵੰਤ ਮਾਨ ਕਈ ਵਾਰ ਭੁੱਲ ਜਾਂਦੇ ਹਨ ਕਿ ਉਹ ਹੁਣ ਮੁੱਖ ਮੰਤਰੀ ਬਣ ਚੁੱਕੇ ਹਨ ਤੇ ਆਪਣੇ ਪਿਛਲੇ ਪੇਸ਼ੇ ’ਚ ਹੀ ਉੱਤਰ ਕੇ ਸਿਆਸੀ ਆਗੂਆਂ ਦੀ ਨਕਲ ਲਾਹੁਣ ਲੱਗਦੇ ਹਨ। ਸ੍ਰੀ ਦਿਓਲ ਨੇ ਕਿਹਾ ਕਿ ਭਗਵੰਤ ਮਾਨ ਅਤੇ ‘ਆਪ’ ਨੇ ਇਸ ਤਰ੍ਹਾਂ ਵਿਰੋਧੀਆਂ ਨੂੰ ਭੰਡ ਕੇ ਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਇਕ ਵਾਰ ਸੱਤਾ ਹਾਸਲ ਕਰ ਲਈ ਪਰ ਹੁਣ ਪੌਣੇ ਚਾਰ ਸਾਲ ਤੋਂ ਵੀ ਉਹ ਇਹੋ ਕੰਮ ਜਾਰੀ ਰੱਖ ਰਹੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੰਮ ਗਿਣਾਉਣ, ਪਰ ‘ਆਪ’ ਤਾਂ ਹੁਣ ਕਥਿਤ ਗੁੰਡਾਗਰਦੀ ਨਾਲ ਮੁੜ ਚੋਣਾਂ ਜਿੱਤਣ ਦੀ ਯੋਜਨਾ ਬਣਾ ਰਹੀ ਹੈ। ਸ੍ਰੀ ਦਿਓਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਵੱਲੋਂ ਚੋਣਾਂ ਜਿੱਤਣ ਸਬੰਧੀ ਦਿੱਤੇ ਬਿਆਨ ’ਤੇ ਭਗਵੰਤ ਮਾਨ ਚੁੱਪ ਵੱਟੀ ਬੈਠੇ ਹਨ।

ਇਸ ਸਮੇਂ ਸ੍ਰੀ ਦਿਓਲ ਨੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਚੰਦ ਸਿੰਘ ਡੱਲਾ ਨਾਲ ਮਿਲ ਕੇ ਪਹਿਲੇ ਪੜਾਅ ਵਿੱਚ ਚਾਰ ਸਰਕਲ ਪ੍ਰਧਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਦੱਸਿਆ ਕਿ ਦਾਖਾ ਤੋਂ ਹਰਿੰਦਰ ਸਿੰਘ ਈਸੇਵਾਲ ਸਾਬਕਾ ਸਰਪੰਚ, ਸਰਕਲ ਭੂੰਦੜੀ ਤੋਂ ਗੁਰਦੀਪ ਸਿੰਘ ਕਾਕਾ ਸਵੱਦੀ, ਸਰਕਲ ਲਤਾਲਾ ਤੋਂ ਸੁਰਿੰਦਰ ਸਿੰਘ ਛਿੰਦਾ ਲਤਾਲਾ ਅਤੇ ਸਰਕਲ ਜੋਧਾਂ ਤੋਂ ਅੰਮ੍ਰਿਤਪਾਲ ਸਿੰਘ ਖੰਡੂਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।

Advertisement

Advertisement