ਸਹਿਕਾਰੀ ਸਭਾ ਨੇ ਦੁੱਧ ਉਦਪਾਦਕਾਂ ਨੂੰ ਬੋਨਸ ਵੰਡਿਆ
ਪਿੰਡ ਚੀਮਾ ਦੀਆਂ ਸੁਆਣੀਆਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਆਪਣੇ ਮੈਂਬਰਾਂ ਨੂੰ ਅੱਠ ਲੱਖ ਰੁਪਏ ਦਾ ਬੋਨਸ ਵੰਡਿਆ ਗਿਆ। ਸਹਿਕਾਰੀ ਸਭਾ ਦੀ ਪ੍ਰਧਾਨ ਮਨਜੀਤ ਕੌਰ ਅਤੇ ਸਕੱਤਰ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਰਾਏਕੋਟ ਸਥਿਤ ਦੁੱਧ...
Advertisement
ਪਿੰਡ ਚੀਮਾ ਦੀਆਂ ਸੁਆਣੀਆਂ ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਆਪਣੇ ਮੈਂਬਰਾਂ ਨੂੰ ਅੱਠ ਲੱਖ ਰੁਪਏ ਦਾ ਬੋਨਸ ਵੰਡਿਆ ਗਿਆ। ਸਹਿਕਾਰੀ ਸਭਾ ਦੀ ਪ੍ਰਧਾਨ ਮਨਜੀਤ ਕੌਰ ਅਤੇ ਸਕੱਤਰ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਰਾਏਕੋਟ ਸਥਿਤ ਦੁੱਧ ਸ਼ੀਤਲ ਕੇਂਦਰ ਦੇ ਅਧਿਕਾਰੀਆਂ ਵੱਲੋਂ ਬੋਨਸ ਵੰਡਿਆ ਗਿਆ। ਵੇਰਕਾ ਦੁੱਧ ਸ਼ੀਤਲ ਕੇਂਦਰ ਦੇ ਇਲਾਕਾ ਇੰਚਾਰਜ ਕਮਲਪ੍ਰੀਤ ਸਿੰਘ ਸੋਢੀ ਅਤੇ ਦੁੱਧ ਪ੍ਰਾਪਤੀ ਸਹਾਇਕ ਜਤਿੰਦਰ ਸਿੰਘ ਨੇ ਦੁੱਧ ਉਤਪਾਦਕ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੁੱਧ ਉਤਪਾਦਨ ਵਿੱਚ ਵਧੇਰੇ ਮੁਨਾਫ਼ਾ ਕਮਾਉਣ ਦੇ ਗੁਰ ਸਮਝਾਏ। ਸਹਿਕਾਰੀ ਸਭਾ ਦੇ ਸਕੱਤਰ ਇਕਬਾਲ ਸਿੰਘ ਨੇ ਸਹਿਕਾਰੀ ਸਭਾ ਦੇ ਮੈਂਬਰਾਂ ਸਾਹਮਣੇ ਸਭਾ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਦੁੱਧ ਕੇਂਦਰ ਦੇ ਇੰਚਾਰਜ ਗੁਰਵਿੰਦਰ ਸਿੰਘ ਅਤੇ ਦੁੱਧ ਪ੍ਰਾਪਤੀ ਸਹਾਇਕ ਰਛਪਾਲ ਸਿੰਘ ਅਤੇ ਹਰਿੰਦਰ ਸਿੰਘ ਨੇ ਵੀ ਚਰਚਾ ਵਿੱਚ ਭਾਗ ਲਿਆ।
Advertisement
Advertisement
