ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਮਾਡਾ ਦੀ ਵੀਹ ਹਜ਼ਾਰ ਕਰੋੜ ਦੀ ਜਾਇਦਾਦ ਗਹਿਣੇ ਰੱਖਣ ਦਾ ਵਿਰੋਧ ਕਰੇਗੀ ਕਾਂਗਰਸ

ਲੈਂਡ ਪੂਲਿੰਗ ਨੀਤੀ ਰੱਦ ਹੋਣ ਦੀ ਖੁਸ਼ੀ ਮਨਾਉਣ ਮੌਕੇ ਲੋਕਾਂ ਦਾ ਧੰਨਵਾਦ
Advertisement
ਇੱਥੇ ਝਾਂਸੀ ਰਾਣੀ ਚੌਕ ਵਿੱਚ ਕਾਂਗਰਸੀ ਵਰਕਰਾਂ ਦੇ ਇਕੱਠ ਦੌਰਾਨ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਦਾਅਵਾ ਕੀਤਾ ਕਿ ਲੈਂਡ ਪੂਲਿੰਗ ਨੀਤੀ ਰੱਦ ਹੋਣ ਅਤੇ ਇਸ ਤੋਂ ਕਰੋੜਾਂ ਰੁਪਏ ਇਕੱਤਰ ਕਰਨ ਦੀ ਲਾਈ ਆਸ ’ਤੇ ਪਾਣੀ ਫਿਰਨ ਕਰਕੇ ਹੁਣ ‘ਆਪ’ ਸਰਕਾਰ ਗਮਾਡਾ ਦੀ ਵੀਹ ਹਜ਼ਾਰ ਕਰੋੜ ਦੀ ਜਾਇਦਾਦ ਨੂੰ ਗਹਿਣੇ ਧਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੈਂਡ ਪੂਲਿੰਗ ਨੀਤੀ ਵਾਂਗ ਅਜਿਹੇ ਕਿਸੇ ਵੀ ਸਰਕਾਰ ਦੇ ਕਦਮ ਦਾ ਡਟਵਾਂ ਵਿਰੋਧ ਕਰੇਗੀ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੱਦੇ ’ਤੇ ਲੈਂਡ ਪੂਲਿੰਗ ਨੀਤੀ ਰੱਦ ਹੋਣ ਦੀ ਖੁਸ਼ੀ ਮਨਾਉਣ ਲਈ ਇਕੱਤਰ ਹੋਏ ਕਾਂਗਰਸੀ ਵਰਕਰਾਂ ਨੂੰ ਜ਼ਿਲ੍ਹਾ ਪ੍ਰਧਾਨ ਮੁੱਲਾਂਪੁਰ ਤੋਂ ਇਲਾਵਾ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ, ਸਾਬਕਾ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਟਿਕ ਕੇ ਨਹੀਂ ਬੈਠੇਗੀ ਅਤੇ ਸਰਕਾਰ ਦੇ ਹਰ ਪੰਜਾਬ ਤੇ ਲੋਕ ਵਿਰੋਧੀ ਕਦਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਨਵਦੀਪ ਗਰੇਵਾਲ, ਹਰਪ੍ਰੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਡਾਂਗੀਆਂ, ਰਜੇਸ਼ਇੰਦਰ ਸਿੱਧੂ, ਗੋਪਾਲ ਸ਼ਰਮਾ, ਮਨਜਿੰਦਰ ਸਿੰਘ ਡੱਲਾ, ਸਰਪੰਚ ਕੁਲਦੀਪ ਸਿੰਘ ਬੋਦਲਵਾਲਾ, ਸੁਖਵਿੰਦਰ ਸਿੰਘ ਗਗੜਾ, ਸਿਮਰਨ ਮੱਲ੍ਹਾ, ਸੁਖਵਿੰਦਰ ਸਿੰਘ ਭਸੀਣ, ਅਜੀਤ ਸਿੰਘ ਠੁਕਰਾਲ, ਬੌਬੀ ਕਪੂਰ, ਹਰਦੀਪ ਜੱਸੀ, ਸਤਿੰਦਰਜੀਤ ਤਤਲਾ, ਡਾ. ਇਕਬਾਲ ਧਾਲੀਵਾਲ, ਸੰਨੀ ਕੱਕੜ ਆਦਿ ਮੌਜੂਦ ਸਨ। ਇਸ ਮੌਕੇ ਕਾਂਗਰਸ ਜ਼ਿੰਦਾਬਾਦ ਅਤੇ ਭਗਵੰਤ ਮਾਨ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਗੂੰਜੇ। 

Advertisement
Advertisement