ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਕਾਂਗਰਸ ਤਿਆਰ: ਲੱਖਾ ਪਾਇਲ
ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਦੀ ਅਗਵਾਈ ਹੇਠ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ ਦੇ ਫਾਰਮ ਤੇ ਮੀਟਿੰਗ ਬੁਲਾਈ ਗਈ, ਜਿਸ ਵਿੱਚ ਬਲਾਕ ਕਾਂਗਰਸ ਮਲੌਦ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਪਾਰਟੀ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਕਾਂਗਰਸ ਪਾਰਟੀ ਆਪਣੀ ਸਰਕਾਰ ਸਮੇਂ ਕੀਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਜਾਵੇਗੀ। ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਕਿਹਾ ਕਿ ਯੋਗ ਉਮੀਦਵਾਰ ਅਤੇ ਲੋਕਾਂ ਵਿੱਚ ਵਿਚਰਣ ਵਾਲਿਆਂ ਨੂੰ ਹੀ ਚੋਣਾਂ ਵਿੱਚ ਉਤਾਰਿਆ ਜਾਵੇਗਾ। ਇਸ ਮੌਕੇ ਸੂਬਾ ਸਕੱਤਰ ਕੁਲਵੀਰ ਸਿੰਘ ਸੋਹੀਆ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ, ਅਰਵਿੰਦਰਦੀਪ ਸਿੰਘ ਜੱਸਾ ਰੋੜੀਆ ਕੌਂਸਲਰ, ਬਲਵਿੰਦਰ ਸਿੰਘ ਸ਼ੀਹਾਂਦੌਦ, ਕੁਲਵੰਤ ਸਿੰਘ ਚੋਮੋ, ਕ੍ਰਿਸ਼ਨ ਦੇਵ ਜੋਗੀਮਾਜਰਾ, ਬਲਵੰਤ ਰਾਮ ਪੱਪੂ, ਰਾਮ ਸਿੰਘ ਪ੍ਰਧਾਨ ਐਸ ਸੀ ਵਿੰਗ ਮਲੌਦ, ਜਤਿੰਦਰ ਸਿੰਘ ਚੋਮੋ, ਤੇਜਿੰਦਰ ਸਿੰਘ ਪੰਮਾ, ਪ੍ਰਿਥੀ ਸਿੰਘ ਲੰਬੜਦਾਰ, ਮੇਘ ਸਿੰਘ ਬੇਰਕਲਾ, ਦਰਸ਼ਨ ਸਿੰਘ ਕਰਤਾਰਪੁਰ, ਹਰਵਿੰਦਰ ਸਿੰਘ ਬਿੰਦੀ ਕੂਹਲੀ ਕਲਾ, ਕਾਕੂ ਕਰਤਾਰਪੁਰ, ਰਾਮ ਸਿੰਘ ਬੇਰ ਖੁਰਦ, ਜਸਵੀਰ ਸਿੰਘ ਗੋਸਲਾਂ, ਜਸਵੀਰ ਸਿੰਘ ਸੀਹਾਂਦੋਦ, ਭਾਗ ਸਿੰਘ ਬੁਰਕੜਾ, ਅੰਮ੍ਰਿਤਪਾਲ ਸਿੰਘ ਚੋਮੋ, ਮਲਕੀਤ ਰਾਮ ਮਾਡਲ ਟਾਊਨ, ਮਾਸਟਰ ਰਾਜ ਸਿੰਘ , ਅਵਤਾਰ ਸਿੰਘ ਰਾਮਗੜ ਸਰਦਾਰਾਂ, ਜੋਰਾ ਸਿੰਘ ਫੌਜੀ ਰਾਮਗੜ੍ਹ ਸਰਦਾਰਾਂ ਵੀ ਹਾਜ਼ਰ ਸਨ।