ਪਾਇਲ ’ਚ ਕਾਂਗਰਸ ਵੱਲੋਂ ‘ਵੋਟ ਚੋਰ ਗੱਦੀ ਛੋੜ’ ਮੁਹਿੰਮ
ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੇ ਮਿਸ਼ਨ ‘ਵੋਟ ਚੋਰ ਗੱਦੀ ਛੋੜ’ ਦਾ ਆਗਾਜ਼ ਅੱਜ ਪਾਇਲ ਵਿੱਚ ਕੀਤਾ ਗਿਆ। ਇਸ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਲੱਖਾ ਪਾਇਲ ਨੇ ਕੀਤੀ ਅਤੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।
ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਵੋਟ ਚੋਰੀ ਕਰਨ ਦਾ ਮਾਮਲਾ ਜੱਗ ਜਾਹਰ ਹੋ ਚੁੱਕਾ ਹੈ ਜਿਸ ਨੂੰ ਨੰਗਾ ਕਰਨ ਵਿਚ ਰਾਹੁਲ ਗਾਂਧੀ ਦਾ ਵੱਡਾ ਰੋਲ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਹੁਣ ਦੇਸ਼ ਦੇ ਲੋਕ ਮੂੰਹ ਨਹੀਂ ਲਾਉਣਗੇ। ਇਸ ਦਸਤਖ਼ਤ ਮੁਹਿੰਮ ਵਿੱਚ ਕੋਆਰਡੀਨੇਟਰ ਬੰਤ ਸਿੰਘ ਦੌਬੁਰਜੀ, ਪ੍ਰਧਾਨ ਮਲਕੀਤ ਸਿੰਘ ਧਾਲੀਵਾਲ, ਪ੍ਰਧਾਨ ਗੁਰਮੇਲ ਸਿੰਘ ਗਿੱਲ ਮਲੌਦ, ਪ੍ਰਧਾਨ ਗੁਰਵਿੰਦਰ ਸਿੰਘ ਘਲੋਟੀ, ਪ੍ਰੋਫੈਸਰ ਗੁਰਮੁੱਖ ਸਿੰਘ ਗੋਮੀ, ਸਾਬਕਾ ਡਾਇਰੈਕਟਰ ਰਮਲਜੀਤ ਸਿੰਘ ਗਰਚਾ, ਕੌਂਸਲਰ ਹਰਪ੍ਰੀਤ ਸਿੰਘ, ਯੂਥ ਪ੍ਰਧਾਨ ਰੁਪਿੰਦਰ ਸਿੰਘ ਬਿੰਦੂ, ਦਿਲਪ੍ਰੀਤ ਸਿੰਘ ਡੀ ਪੀ, ਸੋਹਣ ਸਿੰਘ ਕੱਦੋਂ, ਸਾਬਕਾ ਸਰਪੰਚ ਬਲਜੀਤ ਸਿੰਘ ਕਿਲਾਹਾਂਸ, ਸੋਨੀ ਸਿਆੜ, ਸੋਨੂੰ ਕਪੂਰ, ਪੀਏ ਰਣਜੀਤ ਸਿੰਘ, ਸਰਪੰਚ ਰਮਨਪਾਲ ਸਿੰਘ ਧਮੋਟ ਖੁਰਦ, ਮਨਦੀਪ ਸ਼ਰਮਾ, ਮੋਹਣ ਸਿੰਘ ਭੀਖੀ ਹਾਜ਼ਰ ਸਨ।