ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜ਼ਿਮਨੀ ਚੋਣ ਹਾਰਨ ਮਗਰੋਂ ਵੀ ਨਹੀਂ ਥੰਮ ਰਹੀ ਕਾਂਗਰਸ ਦੀ ਅੰਦਰੂਨੀ ਜੰਗ

ਸਰਕਾਰ ਵਿਰੁੱਧ ਪ੍ਰਦਰਸ਼ਨ ਦੇ ਪੋਸਟਰ ’ਚੋਂ ਸਾਬਕਾ ਮੁੱਖ ਮੰਤਰੀ ਚੰਨੀ ਤੇ ਆਸ਼ੂ ਗਾਇਬ
Advertisement

ਲੈਂਡ ਪੂਲਿੰਗ ਖ਼ਿਲਾਫ਼ ਵਿੱਚ ਸਰਕਾਰ ਵਿਰੁੱਧ ਧਰਨਾ ਭਲਕੇ

ਗਗਨਦੀਪ ਅਰੋੜਾ

Advertisement

ਲੁਧਿਆਣਾ, 12 ਜੁਲਾਈ

ਹਲਕਾ ਪੱਛਮੀ ਜ਼ਿਮਨੀ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਵੀ ਕਾਂਗਰਸ ਦੀ ਅੰਦਰੂਨੀ ਲੜਾਈ ਹਾਲੇ ਖਤਮ ਨਹੀਂ ਹੋ ਰਹੀ ਹੈ। ਕਾਂਗਰਸ ਦੀ ਲੜਾਈ ਪਹਿਲਾਂ ਖੁੱਲ੍ਹ ਕੇ ਸੜਕਾਂ ’ਤੇ ਸੀ ਅਤੇ ਇੱਕ ਵਾਰ ਫਿਰ ਕਾਂਗਰਸ ਦੀ ਅੰਦਰੂਨੀ ਲੜਾਈ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਲੈਂਡ ਪੂਲਿੰਗ ਮਾਮਲੇ ਵਿੱਚ ਸਰਕਾਰ ਨੂੰ ਘੇਰਣ ਜਾ ਰਹੀ ਹੈ ਕਾਂਗਰਸ ਖੁੱਦ ਗੁਟਬਾਜੀ ਦਾ ਸ਼ਿਕਾਰ ਹੋ ਰਹੀ ਹੈ। ਕਾਂਗਰਸ ਨੇ 14 ਜੁਲਾਈ ਨੂੰ ਗਲਾਡਾ ਦਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੇ ਇਸ ਲੈਂਡ ਪੂਲਿੰਗ ਮਾਮਲੇ ਵਿੱਚ ਸਭ ਤੋਂ ਪਹਿਲਾਂ ਕਾਂਗਰਸ ਵੱਲੋਂ ਸਰਕਾਰ ਵਿਰੁੱਧ ਮੋਰਚਾ ਖੋਲ੍ਹਿਆ ਸੀ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਸਾਬਕਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਵੀ ਕਾਂਗਰਸ ਦੇ ਪੋਸਟਰਾਂ ਤੋਂ ਗਾਇਬ ਹਨ। ਲੈਂਡ ਪੂਲਿੰਗ ਦੇ ਵਿਰੋਧ ਲਈ ਕਾਂਗਰਸ ਵੱਲੋਂ ਬਣਾਏ ਗਏ ਪੋਸਟਰ ਵਿੱਚ ਦੋਵਾਂ ਆਗੂਆਂ ਦੀਆਂ ਫੋਟੋਆਂ ਗਾਇਬ ਹਨ। ਆਸ਼ੂ ਲੁਧਿਆਣਾ ਦੇ ਇੱਕ ਮਜ਼ਬੂਤ ਆਗੂ ਹਨ ਅਤੇ ਪਰ ਕਾਂਗਰਸ ਦੇ ਇਸ ਵੱਡੇ ਵਿਰੋਧ ਪ੍ਰਦਰਸ਼ਨ ਦੇ ਪੋਸਟਰਾਂ ਤੋਂ ਚੰਨੀ ਤੇ ਆਸ਼ੂ ਦੀ ਫੋਟੋ ਗਾਇਬ ਹੈ।

ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਨੇ ਲੈਂਡ ਪੂਲਿੰਗ ਮਾਮਲੇ ਵਿੱਚ ਸਰਕਾਰ ਵਿਰੁੱਧ ਪੂਰੀ ਤਰ੍ਹਾਂ ਮੋਰਚਾ ਖੋਲ੍ਹ ਦਿੱਤਾ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ 15 ਜੁਲਾਈ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ, ਉੱਥੇ ਕਾਂਗਰਸ ਨੇ ਇੱਕ ਦਿਨ ਪਹਿਲਾਂ ਹੀ 14 ਜੁਲਾਈ ਨੂੰ ਧਰਨੇ ਦਾ ਪ੍ਰੋਗਰਾਮ ਬਣਾਇਆ ਹੈ, ਜਿਸ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀ ਮੀਟਿੰਗਾਂ ਕੀਤੀਆਂ। ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਮੰਤਰੀ ਕਾਂਗਰਸ ਵੱਲੋਂ ਰੱਖੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਸ਼ਨੀਵਾਰ ਨੂੰ ਕਾਂਗਰਸ ਵੱਲੋਂ ਇੱਕ ਪੋਸਟਰਜਾਰੀ ਕੀਤਾ ਗਿਆ ਹੈ। ਜਿਸ ਵਿੱਚ ਧਰਨੇ ਸਬੰਧੀ ਪੂਰਾ ਪ੍ਰੋਗਰਾਮ ਲਿਖਿਆ ਹੈ। ਉਸ ਪੋਸਟਰ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਵੱਡੀਆਂ ਫੋਟੋਆਂ ਦੇ ਨਾਲ-ਨਾਲ ਦਿੱਲੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀਆਂ ਫੋਟੋਆਂ ਵੀ ਹਨ। ਪੋਸਟਰ ਵਿੱਚ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੀਆਂ ਫੋਟੋਆਂ ਹਨ, ਪਰ ਕਿਸੇ ਵੀ ਸਾਬਕਾ ਵਿਧਾਇਕ, ਸਾਬਕਾ ਮੰਤਰੀ ਜਾਂ ਸ਼ਹਿਰ ਦੇ ਕਿਸੇ ਵੱਡੇ ਆਗੂ ਦੀ ਫੋਟੋ ਨਹੀਂ ਲਗਾਈ ਗਈ ਹੈ। ਇੱਥੋਂ ਤੱਕ ਕਿ ਸਾਬਕਾ ਵਿਧਾਇਕ ਬੈਂਸ ਭਰਾਵਾਂ ਦੀ ਵੀ ਫੋਟੋ ਨਹੀਂ ਹੈ। ਕਾਂਗਰਸ ਦੇ ਇਸ ਪੋਸਟਰ ਤੋਂ ਬਾਅਦ ਸ਼ਹਿਰ ਵਿੱਚ ਇੱਕ ਵਾਰ ਫਿਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਜੇਕਰ 2027 ਦੀਆਂ ਚੋਣਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਅੰਦਰੂਨੀ ਕਲੇਸ਼ ਖਤਮ ਨਹੀਂ ਹੁੰਦੀ ਤਾਂ ਉਹ ਕਿਵੇਂ ਬਚ ਸਕੇਗੀ। ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਪਹਿਲੀ ਉਪ ਚੋਣ ਵਿੱਚ ਭਾਰੀ ਨੁਕਸਾਨ ਹੋਇਆ ਸੀ, ਪਰ ਅਗਰ ਅਜਿਹਾ ਹਾਲਾਤ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੇ ਹਾਲਾਤ ਬਹੁਤ ਵੱਧਿਆ ਨਹੀਂ ਹੋਣਗੇ।

Advertisement