ਬੱਚਿਆਂ ਵੱਲੋਂ ਅਜਾਇਬ ਘਰ ਦਾ ਦੌਰਾ
ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਦੇ ਕਰੀਬ 250 ਬੱਚਿਆਂ ਨੇ ਜੰਨਤ ਏ ਜਰਖੜ ਅਜਾਇਬ ਘਰ ਦਾ ਦੌਰਾ ਕੀਤਾ। ਮਿਊਜ਼ੀਅਮ ਦੇ ਬਾਨੀ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਮਿਊਜ਼ੀਅਮ ਵਿੱਚ ਜਿੱਥੇ ਬੱਚਿਆਂ ਲਈ ਲਾਹੌਰ ਦੀ ਝਲਕ ਮੁੱਖ ਖਿੱਚ ਦਾ ਕੇਂਦਰ...
Advertisement
ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਦੇ ਕਰੀਬ 250 ਬੱਚਿਆਂ ਨੇ ਜੰਨਤ ਏ ਜਰਖੜ ਅਜਾਇਬ ਘਰ ਦਾ ਦੌਰਾ ਕੀਤਾ। ਮਿਊਜ਼ੀਅਮ ਦੇ ਬਾਨੀ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਸ ਮਿਊਜ਼ੀਅਮ ਵਿੱਚ ਜਿੱਥੇ ਬੱਚਿਆਂ ਲਈ ਲਾਹੌਰ ਦੀ ਝਲਕ ਮੁੱਖ ਖਿੱਚ ਦਾ ਕੇਂਦਰ ਹੈ ਉਥੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਨਾਲ ਸਬੰਧਿਤ ਪੁਰਾਣੀਆਂ ਵਿਰਾਸਤੀ ਚੀਜ਼ਾਂ ਬੱਚਿਆਂ ਦੇ ਮਨ ਨੂੰ ਭਾਉਂਦੀਆਂ ਹਨ। ਬੱਚਿਆਂ ਨੂੰ ਖਾਣ-ਪੀਣ ਲਈ ਰਿਫੈਸ਼ਮੈਂਟ ਦਿੱਤੀ ਗਈ। ਅਕੈਡਮੀ ਦੇ ਡਾਇਰੈਕਟਰ ਹਰਮਿੰਦਰ ਸਿੰਘ ਚਾਹਿਲ ਨੇ ਮਿਊਜ਼ੀਅਮ ਦੀ ਬਣਤਰ ਦੀ ਸਲਾਘਾ ਕੀਤੀ। ਇਸ ਮੌਕੇ ਅਧਿਆਪਕਾ ਜਸਪਾਲ ਕੌਰ, ਮੀਨੂ ਚਨਜੀ, ਨੰਦਨੀ ਸ਼ਰਮਾ, ਜਗਦੀਪ ਕੌਰ ਅਤੇ ਯਾਦਵਿੰਦਰ ਕੌਰ ਹਾਜ਼ਰ ਸਨ।
Advertisement
Advertisement
