ਬਾਲ ਦਿਵਸ ਸਬੰਧੀ ਸਮਾਗਮ ਕਰਵਾਇਆ
ਸਥਾਨਕ ਬੀ ਡਬਲਿਯੂ ਡੀ ਕਲੋਨੀ, ਸਿਵਲ ਲਾਈਨ ਵਿੱਚ ਪੈਂਦੇ ਸੈਂਟ ਜ਼ੇਵੀਅਰ ਪਲੇਅ ਵੇਅ ਸਕੂਲ ਵਿੱਚ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਪੰਡਿਤ ਨਹਿਰੂ ਅਤੇ ਹੋਰ ਪੁਰਾਣੇ ਆਗੂਆਂ ਦੇ ਪਹਿਰਾਵੇ ਵਿੱਚ ਪਹੁੰਚੇ ਨੰਨ੍ਹੇ ਬੱਚੇ ਵੱਖਰੀ ਛਾਪ ਛੱਡ ਰਹੇ ਸਨ। ਸਾਰੇ ਸਕੂਲ...
Advertisement
ਸਥਾਨਕ ਬੀ ਡਬਲਿਯੂ ਡੀ ਕਲੋਨੀ, ਸਿਵਲ ਲਾਈਨ ਵਿੱਚ ਪੈਂਦੇ ਸੈਂਟ ਜ਼ੇਵੀਅਰ ਪਲੇਅ ਵੇਅ ਸਕੂਲ ਵਿੱਚ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਪੰਡਿਤ ਨਹਿਰੂ ਅਤੇ ਹੋਰ ਪੁਰਾਣੇ ਆਗੂਆਂ ਦੇ ਪਹਿਰਾਵੇ ਵਿੱਚ ਪਹੁੰਚੇ ਨੰਨ੍ਹੇ ਬੱਚੇ ਵੱਖਰੀ ਛਾਪ ਛੱਡ ਰਹੇ ਸਨ। ਸਾਰੇ ਸਕੂਲ ਨੂੰ ਵਧੀਆ ਢੰਗ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਜਾਦੂਗਰ ਮੋਗੈਂਬੋ ਨੇ ਜਾਦੂ ਦੀਆਂ ਕਈ ਟਰਿੱਕ ਦਿਖਾਏ, ਜਿਸ ਵਿੱਚ ਖਾਲੀ ਬਕਸੇ ਵਿੱਚ ਕਬੂਤਰ ਬਣਾਉਣਾ, ਫੁੱਲਾਂ ਦੀ ਵਰਖਾ ਕਰਨਾ, ਦਸ ਰੁਪਏ ਦੇ ਨੋਟ ਨੂੰ ਪੰਜ ਸੌ ਦੇ ਨੋਟ ਵਿੱਚ ਬਦਲਣਾ ਸ਼ਾਮਲ ਸੀ। ਸਮਾਗਮ ਦੇ ਅਖੀਰ ਵਿੱਚ ਬੱਚਿਆਂ ਨੂੰ ਮਠਿਆਈ ਅਤੇ ਚਾਕਲੇਟ ਵੀ ਵੰਡੀ ਗਈ। ਪ੍ਰਿੰਸੀਪਲ ਐੱਸ ਚੋਪੜਾ ਨੇ ਬਾਲ ਦਿਵਸ ਦੇ ਪਿਛੋਕੜ ਤੋਂ ਜਾਣੂ ਕਰਵਾਇਆ। ਡਾਇਰੈਕਟਰ ਮਨੂ ਚੋਪੜਾ ਨੇ ਵਧੀਆ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
Advertisement
Advertisement
