ਬਾਲ ਦਿਵਸ ਮਨਾਇਆ
ਇਥੋਂ ਦੇ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਲ ਦਿਵਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦਾ ਆਰੰਭ ਵਾਈਸ ਪ੍ਰਿੰਸੀਪਲ ਨੀਰਜ ਸ਼ਰਮਾ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਅੱਗੇ ਦੀਵਾ ਬਾਲ ਕੇ ਕੀਤਾ ਗਿਆ। ਇਸ ਮੌਕੇ...
Advertisement
ਇਥੋਂ ਦੇ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਲ ਦਿਵਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦਾ ਆਰੰਭ ਵਾਈਸ ਪ੍ਰਿੰਸੀਪਲ ਨੀਰਜ ਸ਼ਰਮਾ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਤਸਵੀਰ ਅੱਗੇ ਦੀਵਾ ਬਾਲ ਕੇ ਕੀਤਾ ਗਿਆ। ਇਸ ਮੌਕੇ ਕਵਿਤਾ, ਪਾਠ ਅਤੇ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਬਾਲ ਦਿਵਸ ਬੱਚਿਆਂ ਦੀ ਖੁਸ਼ੀ, ਪਿਆਰ ਅਤੇ ਉਨ੍ਹਾਂ ਦੇ ਭਵਿੱਖ ਦੀ ਪ੍ਰੇਰਨਾ ਦਾ ਪ੍ਰਤੀਕ ਹੈ। ਅੰਤ ਵਿਚ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਸਮਾਗਮ ਦਾ ਅੰਤ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੌਕੇ ਸੁਮਨ ਸ਼ਰਮਾ, ਰਾਜੀਵ ਵੈਦ, ਅਜੀਤਪਾਲ ਸਿੰਘ, ਇੰਦਰਪਾਲ ਕੌਰ, ਸੀਮਾ ਕਪੂਰ, ਹਰਦੀਪ ਕੌਰ, ਸਿਮਰਨ, ਪ੍ਰਭਜੋਤ ਕੌਰ, ਕਮਲਜੀਤ ਕੌਰ, ਸਰਬਜੀਤ ਕੌਰ, ਨੇਹਾ ਸੂਦ, ਪ੍ਰਦੀਪ ਕੌਰ ਆਦਿ ਹਾਜ਼ਰ ਸਨ।
Advertisement
Advertisement
