ਭੇਤ-ਭਰੀ ਹਾਲਤ ਵਿੱਚ ਬੱਚਾ ਲਾਪਤਾ
ਥਾਣਾ ਮਾਡਲ ਟਾਊਨ ਦੇ ਇਲਾਕੇ ਧੂਰੀ ਲਾਈਨ ਨੇੜੇ ਅਰੋੜਾ ਮੈਡੀਕਲ ਸਟੋਰ ਤੋਂ ਪੰਜ ਸਾਲ ਦਾ ਬੱਚਾ ਭੇਤ-ਭਰੇ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਪਿੰਡ ਦੇਬੂਗਾੜਾ ਜ਼ਿਲ੍ਹਾ ਡੋਟੀ ਨੇਪਾਲ ਵਾਸੀ ਪੱਟੂ ਭੁੱਲ ਪਤਨੀ ਮੂੰਨਾ ਭੁੱਲ ਨੇ ਦੱਸਿਆ ਕਿ ਉਸ ਦਾ ਲੜਕਾ...
Advertisement
ਥਾਣਾ ਮਾਡਲ ਟਾਊਨ ਦੇ ਇਲਾਕੇ ਧੂਰੀ ਲਾਈਨ ਨੇੜੇ ਅਰੋੜਾ ਮੈਡੀਕਲ ਸਟੋਰ ਤੋਂ ਪੰਜ ਸਾਲ ਦਾ ਬੱਚਾ ਭੇਤ-ਭਰੇ ਹਾਲਾਤ ਵਿੱਚ ਲਾਪਤਾ ਹੋ ਗਿਆ ਹੈ। ਪਿੰਡ ਦੇਬੂਗਾੜਾ ਜ਼ਿਲ੍ਹਾ ਡੋਟੀ ਨੇਪਾਲ ਵਾਸੀ ਪੱਟੂ ਭੁੱਲ ਪਤਨੀ ਮੂੰਨਾ ਭੁੱਲ ਨੇ ਦੱਸਿਆ ਕਿ ਉਸ ਦਾ ਲੜਕਾ ਆਰੀਅਨ ਉਰਫ਼ ਆਰੋ (5) ਉਸ ਦੇ ਜੀਜੇ ਜੈਕੀ ਦੇ ਘਰ ਬਾਹਰ ਗਲੀ ਵਿੱਚ ਖੇਡ ਰਿਹਾ ਸੀ ਤੇ ਕੁਝ ਦੇਰ ਬਾਅਦ ਉਹ ਉੱਥੇ ਨਹੀਂ ਸੀ। ਉਨ੍ਹਾਂ ਬੱਚੇ ਦੀ ਭਾਲ ਕੀਤੀ ਪਰ ਕਿਤੇ ਕੁਝ ਨਾ ਪਤਾ ਲੱਗਿਆ। ਉਸ ਨੇ ਸ਼ੱਕ ਪ੍ਰਗਟਾਇਆ ਕਿ ਬੱਚੇ ਨੂੰ ਕੋਈ ਅਗਵਾ ਕਰ ਕੇ ਲੈ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਬੱਚੇ ਦੀ ਭਾਲ ਆਰੰਭ ਦਿੱਤੀ ਹੈ।
Advertisement
Advertisement