ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਾ ਨੇੜੇ ਸਤਲੁਜ ਐਕਸਪ੍ਰੈਸ 'ਤੇ ਪਥਰਾਅ ਕਾਰਨ ਬੱਚਾ ਜ਼ਖਮੀ

ਟ੍ਰਿਬਿਊਨ ਨਿਉਜ਼ ਸਰਵਿਸ ਲੁਧਿਆਣਾ, 6 ਸਤੰਬਰ ਵੀਰਵਾਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਬੱਦੋਵਾਲ ਵਿਖੇ ਸ਼ਰਾਰਤੀ ਅਨਸਰਾਂ ਨੇ ਸਤਲੁਜ ਐਕਸਪ੍ਰੈਸ 'ਤੇ ਪਥਰਾਅ ਕਰ ਦਿੱਤਾ ਜਿਸ ਕਾਰਨ ਚਾਰ ਸਾਲ ਦੇ ਬੱਚੇ ਦੇ ਸਿਰ 'ਤੇ ਸੱਟ ਲੱਗ ਗਈ। ਜ਼ਖਮੀ ਲੜਕੇ...
Representational
Advertisement

ਟ੍ਰਿਬਿਊਨ ਨਿਉਜ਼ ਸਰਵਿਸ

ਲੁਧਿਆਣਾ, 6 ਸਤੰਬਰ

Advertisement

ਵੀਰਵਾਰ ਰਾਤ ਲੁਧਿਆਣਾ ਰੇਲਵੇ ਸਟੇਸ਼ਨ ਤੋਂ 10 ਕਿਲੋਮੀਟਰ ਦੂਰ ਬੱਦੋਵਾਲ ਵਿਖੇ ਸ਼ਰਾਰਤੀ ਅਨਸਰਾਂ ਨੇ ਸਤਲੁਜ ਐਕਸਪ੍ਰੈਸ 'ਤੇ ਪਥਰਾਅ ਕਰ ਦਿੱਤਾ ਜਿਸ ਕਾਰਨ ਚਾਰ ਸਾਲ ਦੇ ਬੱਚੇ ਦੇ ਸਿਰ 'ਤੇ ਸੱਟ ਲੱਗ ਗਈ। ਜ਼ਖਮੀ ਲੜਕੇ ਪ੍ਰਿੰਸ ਨੂੰ ਇੱਥੋਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਇਸ ਘਟਨਾ ਕਾਰਨ ਕੁਝ ਹੋਰ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।

ਬੱਚੇ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਸਿਟੀ ਰੇਲਵੇ ਸਟੇਸ਼ਨ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ। ਜ਼ਖਮੀ ਬੱਚੇ ਦੀ ਦੀ ਮਾਤਾ ਸਵਿਤਾ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਲੁਧਿਆਣਾ ਆਉਣ ਲਈ ਸਤਲੁਜ ਐਕਸਪ੍ਰੈਸ ਵਿੱਚ ਸਵਾਰ ਹੋਏ ਸਨ। ਜਿਵੇਂ ਹੀ ਰੇਲਗੱਡੀ ਲੁਧਿਆਣਾ ਦੇ ਬੱਦੋਵਾਲ ਨੇੜੇ ਪਹੁੰਚੀ, ਪੱਥਰਬਾਜ਼ੀ ਸ਼ੁਰੂ ਹੋ ਗਈ ਅਤੇ ਇੱਕ ਪੱਥਰ ਉਸਦੇ ਪੁੱਤਰ ਦੇ ਸਿਰ ਵਿੱਚ ਵੱਜਿਆ। ਉਨ੍ਹਾਂ ਦੱਸਿਆ ਕਿ ਨੇੜੇ ਬੈਠੇ ਦੋ ਹੋਰ ਯਾਤਰੀਆਂ ਨੂੰ ਵੀ ਸੱਟ ਲੱਗੀ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕੀਆਂ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਖੰਨਾ 'ਚ ਸ਼ਰਾਰਤੀਆਂ ਨੇ 'ਵੰਦੇ ਭਾਰਤ' 'ਤੇ ਪਥਰਾਅ ਕੀਤਾ ਸੀ।

Advertisement