ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛੱਠ ਪੂਜਾ: ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ

ਪੂਜਾ ਲਈ ਸ਼ਹਿਰ ਵਿੱਚ ਕਈ ਥਾਈਂ ਆਰਜ਼ੀ ਤਲਾਅ ਬਣਾਏ
ਲੁਧਿਆਣਾ ਵਿੱਚ ਛੱਠ ਪੂਜਾ ਲਈ ਖਰੀਦਦਾਰੀ ਕਰਦੇ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਦੇਸ਼ ਦੀ ਵਪਾਰਕ ਹੱਬ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਸਨਅਤੀ ਇਕਾਈਆਂ ਵੱਧ ਹੋਣ ਕਰਕੇ ਦੂਜੇ ਰਾਜਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਕੰਮ ਕਰਦੇ ਹਨ, ਜਿਨ੍ਹਾਂ ਵਿੱਚ ਬਿਹਾਰ, ਯੂਪੀ ਆਦਿ ਸੂਬਿਆਂ ਦੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਨ੍ਹਾਂ ਭਾਈਚਾਰਿਆਂ ਦਾ ਮੁੱਖ ਤਿਉਹਾਰ ਛੱਠ ਪੂਜਾ ਨੂੰ ਲੈ ਕੇ ਬੀਤੇ ਦਿਨ ਤੋਂ ਤਿਆਰੀਆਂ ਪੂਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਅੱਜ ਪੂਜਾ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਫਲ, ਗੰਨੇ ਅਤੇ ਹੋਰ ਸਾਮਾਨ ਦੀ ਖਰੀਦਦਾਰੀ ਕੀਤੀ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਅੱਜ ਪੂਰੀਆਂ ਰੌਣਕਾਂ ਲੱਗੀਆਂ ਰਹੀਆਂ।  ਪੂਜਾ ਦੇ ਇਨ੍ਹਾਂ ਦੋ ਦਿਨਾਂ ਲਈ ਸ਼ਹਿਰ ਵਿੱਚ ਕਈ ਥਾਵਾਂ ’ਤੇ ਆਰਜ਼ੀ ਤਲਾਅ ਬਣਾਏ ਜਾ ਰਹੇ ਹਨ। ਇਸ ਦੌਰਾਨ ਲੋਕਾਂ ਵੱਲੋਂ ਡੁੱਬਦੇ ਅਤੇ ਚੜ੍ਹਦੇ ਸੂਰਜ ਤੇ ਛੱਠ ਮਈਆ ਦੀ ਪੂਜਾ ਕੀਤੀ ਜਾਂਦੀ ਹੈ। ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਪੂਰਬ ਉੱਤਰ ਪ੍ਰਦੇਸ਼, ਨੇਪਾਲ ਦੇ ਕਈ ਇਲਾਕਿਆਂ ਵਿੱਚ ਛੱਠ ਪੂਜਾ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਸੂਬਿਆਂ ਤੋਂ ਬਹੁਤੇ ਪਰਿਵਾਰ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਵੀ ਆ ਕੇ ਵਸੇ ਹੋਏ ਹਨ। ਇਨ੍ਹਾਂ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਲੁਧਿਆਣਾ ਵਿੱਚ ਵੀ ਛੱਠ ਪੂਜਾ ਕਰਕੇ ਤਿਉਹਾਰ ਦੀਆਂ ਖੁਸ਼ੀਆਂ ਇੱਕ-ਦੂਜੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਾਰ ਵੀ ਚਾਰ ਦਿਨਾਂ ਇਹ ਤਿਉਹਾਰ ਬੀਤੇ ਦਿਨ ਤੋਂ ਸ਼ੁਰੂ ਹੋ ਚੁੱਕਾ ਹੈ। ਅੱਜ ਛੱਠ ਪੂਜਾ ਤਿਉਹਾਰ ਦੇ ਦੂਜੇ ਦਿਨ ਲੋਕਾਂ ਨੇ ਪੂਜਾ ਸਮੇਂ ਰੱਖੀ ਜਾਂਦੀ ਸਮੱਗਰੀ ’ਚ ਤਰਾਂ ਤਰ੍ਹਾਂ ਦੇ ਫਲ, ਗੰਨੇ, ਗਲਗਲ, ਕੱਚਾ ਨਾਰੀਅਲ, ਸੰਘਾੜੇ, ਟੋਕਰੇ, ਛੱਜ ਆਦਿ ਦੀ ਖਰੀਦਦਾਰੀ ਕੀਤੀ। ਅਜਿਹੀਆਂ ਚੀਜ਼ਾਂ ਦੇ ਬਾਜ਼ਾਰ ਬਹੁਤੇ ਅਜਿਹੇ ਇਲਾਕਿਆਂ ਵਿੱਚ ਲੱਗੇ ਹੋਏ ਹਨ ਜਿੱਥੇ ਪਰਵਾਸੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਵੱਧ ਹੈ। ਇਨ੍ਹਾਂ ’ਚ ਗਿਆਸਪੁਰਾ, ਢੰਡਾਰੀ, ਫੌਕਲ ਪੁਆਇੰਟ, ਟਿੱਬਾ ਰੋਡ, ਤਾਜਪੁਰ ਰੋਡ, ਨਵੀਂ ਸਬਜ਼ੀ ਮੰਡੀ, ਰਾਹੋਂ ਰੋਡ, ਜਨਕਪੁਰੀ ਆਦਿ ਇਲਾਕੇ ਮੁੱਖ ਰੂਪ ਵਿੱਚ ਸ਼ਾਮਿਲ ਹਨ। ਜਾਣਕਾਰੀ ਅਨੁਸਾਰ 27 ਅਕਤੂਬਰ ਸ਼ਾਮ ਵੇਲੇ ਪਾਣੀ ਵਿੱਚ ਖੜ੍ਹੇ ਹੋ ਕੇ ਡੁੱਬਦੇ ਸੂਰਜ ਦੀ ਪੂਜਾ ਕੀਤੀ ਜਾਵੇਗੀ ਅਤੇ 28 ਅਕਤੂਬਰ ਨੂੰ ਫਿਰ ਪਾਣੀ ਵਿੱਚ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਦੀ ਪੂਜਾ ਨਾਲ ਛੱਠ ਪੂਜਾ ਦਾ ਤਿਉਹਾਰ ਸਮਾਪਤ ਹੋਵੇਗਾ।

Advertisement

Advertisement
Show comments