ਹਲਕਾ ਦੱਖਣੀ ਵਿੱਚ ਛੱਠ ਪੂਜਾ ਦਾ ਸਮਾਗਮ
ਅੱਜ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਛੱਠ ਪੂਜਾ ਸਮਾਗਮ ਵਿੱਚ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ ਬੀ ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਮੁੱਖ ਤੌਰ ’ਤੇ ਹਾਜ਼ਰ ਹੋਏ। ਇਸ ਸਮੇਂ ਔਰਤਾਂ ਨੂੰ ਨਾਰੀਅਲ ਅਤੇ ਹੋਰ ਸਾਮਾਨ ਵੰਡਿਆ ਗਿਆ ਜਦਕਿ ਸਮਾਗਮ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਰਤਨੇਸ਼ ਸਿੰਘ ਨੇ ਕਰਾਇਆ ਸੀ। ਇਸ ਮੌਕੇ ਸ੍ਰੀ ਬਾਵਾ ਨੇ ਕਿਹਾ ਕਿ ਛੱਠ ਪੂਜਾ ਦਾ ਤਿਉਹਾਰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵੱਲੋਂ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਸੂਬਿਆਂ ਵਿੱਚੋਂ ਲੁਧਿਆਣਾ ਆਏ ਲੋਕਾਂ ਵੱਲੋਂ ਵੀ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਚਾਰ ਦਿਨ ਚੱਲਣ ਵਾਲੇ ਇਸ ਤਿਉਹਾਰ ਦੌਰਾਨ ਸੂਰਜ ਡੁੱਬਣ ਅਤੇ ਚੜ੍ਹਨ ਮੌਕੇ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਪੰਜਾਬੀ ਵੀ ਇਹ ਤਿਉਹਾਰ ਸਾਡੇ ਨਾਲ ਮਿਲ ਕੇ ਮਨਾਉਂਦੇ ਹਨ, ਜੋ ਖੁਸ਼ੀ ਦੀ ਗੱਲ ਹੈ ਅਤੇ ਸਾਂਝੀਵਾਲਤਾ ਦਾ ਸੰਦੇਸ਼ ਹੈ। ਇਸ ਮੌਕੇ ਠਾਕੁਰ ਜੀ ਪ੍ਰਸ਼ਾਦ, ਲਲਨ ਸਿੰਘ, ਦਿਆ ਰਾਮ ਵਰਮਾ, ਸੁਰਿੰਦਰ ਸਿੰਘ, ਰਾਮ ਗੋਪਾਲ, ਅਰਵਿੰਦ ਸੋਨੀ, ਮੁਕੇਸ਼ ਰਾਜ, ਇੰਦੂ ਦੇਵੀ, ਓਮਾ ਦੇਵੀ, ਕੁਸ਼ੱਲਿਆ, ਸ਼ਾਂਤੀ ਦੇਵੀ, ਰਾਜਮਤੀ, ਸ਼ਸ਼ੀ ਸ਼ਰਨ ਆਦਿ ਹਾਜ਼ਰ ਸਨ।
