ਚੈਰੀਟੇਬਲ ਟਰੱਸਟ ਸੰਗਤਪੁਰਾ ਨੇ ਜਨਤਕ ਥਾਵਾਂ ’ਤੇ ਬੂਟੇ ਲਾਏ
ਮਾਈ ਹਰਦੇਈ ਕੌਰ, ਸ. ਨੱਥਾ ਸਿੰਘ ਚੈਰੀਟੇਬਲ ਟਰੱਸਟ ਦੇ ਹੁਨਰ ਵਿਕਾਸ ਕੇਂਦਰ ਸੰਗਤਪੁਰਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਪਿੰਡ ਅਤੇ ਸਕੂਲ ਦੀਆਂ ਜਨਤਕ ਥਾਵਾਂ ’ਤੇ ਬੂਟੇ ਲਾਏ ਗਏ। ਟਰੱਸਟ ਦੇ ਕਾਰਜਕਾਰੀ ਚੇਅਰਮੈਨ ਮਾ. ਰਾਮ ਰਤਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ...
Advertisement
ਮਾਈ ਹਰਦੇਈ ਕੌਰ, ਸ. ਨੱਥਾ ਸਿੰਘ ਚੈਰੀਟੇਬਲ ਟਰੱਸਟ ਦੇ ਹੁਨਰ ਵਿਕਾਸ ਕੇਂਦਰ ਸੰਗਤਪੁਰਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਪਿੰਡ ਅਤੇ ਸਕੂਲ ਦੀਆਂ ਜਨਤਕ ਥਾਵਾਂ ’ਤੇ ਬੂਟੇ ਲਾਏ ਗਏ। ਟਰੱਸਟ ਦੇ ਕਾਰਜਕਾਰੀ ਚੇਅਰਮੈਨ ਮਾ. ਰਾਮ ਰਤਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੱਥੇ ਪਿੰਡ ਵਿੱਚ ਹੁਨਰ ਵਿਕਾਸ ਕੇਂਦਰ ਖੋਲ੍ਹ ਕੇ ਇਲਾਕੇ ਦੀਆਂ ਔਰਤਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ, ਉੱਥੇ ਸਮੇਂ-ਸਮੇਂ ’ਤੇ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨ ਰਾਸ਼ੀ ਅਤੇ ਜਨਤਕ ਥਾਵਾਂ ’ਤੇ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਹਰਿਆ-ਭਰਿਆ ਕਰਨ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਟਰੱਸਟ ਦੇ ਸਕੱਤਰ ਮਾਸਟਰ ਗੋਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਮਾਸਟਰ ਰਾਮ ਰਤਨ ਟਰੱਸਟ ਸਕੱਤਰ ਰਾਮ ਸਿੰਘ, ਰਣਜੀਤ ਸਿੰਘ ਤੇ ਹੁਨਰ ਵਿਕਾਸ ਕੇਂਦਰ ਵਿੱਚ ਸਿੱਖਿਆਰਥਣਾਂ ਨੂੰ ਦੇ ਰਹੀ ਸਿਖਲਾਈ ਸਿਲਾਈ ਸੈਂਟਰ ਦੀ ਅਧਿਆਪਕਾ ਸਤਵਿੰਦਰ ਕੌਰ ਹਾਜ਼ਰ ਸਨ।
Advertisement
Advertisement