ਭਗਵਾਨ ਰਾਮ ਦੇ ਰਾਜ ਤਿਲਕ ਮੌਕੇ ਗੂੰਜੇ ਜੈਕਾਰੇ
ਵੈਸ਼ਨੋ ਡਰਾਮੈਟਿਕ ਕਲੱਬ ਵੱਲੋਂ ਭਗਵਾਨ ਰਾਮ ਦੇ ਰਾਜ ਤਿਲਕ ਮੌਕੇ ਸਥਾਨਕ ਭੰਗੜ ਗੇਟ ਨੇੜੇ ਚੰਡੀਗੜ੍ਹ ਕਲੋਨੀ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਰਵਿੰਦਰ ਸਭਰਵਾਲ ਨੀਟਾ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਮੌਕੇ ਸ਼ਰਧਾ ਤੇ ਸਭਿਆਚਾਰ ਦਾ ਸੰਗਮ ਪੇਸ਼ ਕੀਤਾ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਭਗਵਾਨ ਰਾਮ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ।
ਭਗਵਾਨ ਰਾਮ ਸਮੇਤ ਚਾਰੇ ਭਰਾਵਾਂ ਦੀ ਪੂਜਾ ਨਾਲ ਸਮਾਗਮ ਦੀ ਸ਼ੁਰੂਆਤ ਹੋਈ। ਫਿਰ ਧਾਰਮਿਕ ਮਾਹੌਲ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਭਗਵਾਨ ਰਾਮ ਦਾ ਰਾਜ ਤਿਲਕ ਕੀਤਾ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਕਲੱਬ ਦੇ ਪ੍ਰਧਾਨ ਨੀਟਾ ਸੱਭਰਵਾਲ ਦੀ ਦਹਾਕਿਆਂ ਤੋਂ ਹਰ ਸਾਲ ਇਹ ਸਮਾਗਮ ਕਰਾਉਣ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਾਵਣ ਦੀ ਭੂਮਿਕਾ ਉਹ ਬਾਖੂਬੀ ਨਿਭਾਉਂਦੇ ਹਨ। ਉਨ੍ਹਾਂ ਕਲੱਬ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਸਾਨੂੰ ਸਾਰੇ ਸਮਾਗਮ ਰਲ ਮਿਲ ਕੇ ਮਨਾਉਂਦੇ ਚਾਹੀਦੇ ਹਨ ਅਤੇ ਭਾਈਚਾਰਕ ਸਾਂਝ ਦੀ ਸਦੀਆਂ ਪੁਰਾਣੀ ਮਿਸਾਲ ਨੂੰ ਉਸੇ ਤਰ੍ਹਾਂ ਕਾਇਮ ਰੱਖਣਾ ਚਾਹੀਦਾ ਹੈ। ਇਸ ਮੌਕੇ ਸ਼ਰਧਾਲੂਆਂ ਨੇ ਸਮਾਜ ਵਿੱਚ ਧਾਰਮਿਕ ਏਕਤਾ ਦਾ ਸੁਨੇਹਾ ਦਿੱਤਾ। ਸਮਾਗਮ ਦੌਰਾਨ ਵਿਧਾਇਕਾ ਮਾਣੂੰਕੇ ਨੇ ਮੋਹਤਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ, ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਡਾਇਰੈਕਟਰ ਅਸ਼ਵਨੀ ਕੁਮਾਰ ਬੱਲੂ, ਸੁਨੀਲ ਪਾਠਕ, ਉਪ ਪ੍ਰਧਾਨ ਮਨਜੀਤ ਸਿੰਘ ਉਭੀ, ਬਲਵਿੰਦਰ ਬੱਗੜ, ਮੱਖਣ ਸੇਨ, ਇਕਬਾਲ ਸਿੰਘ ਧਾਲੀਵਾਲ, ਸਤਿੰਦਰਜੀਤ ਤੱਤਲਾ, ਜੁਆਏ ਮਲਹੋਤਰਾ, ਸੰਦੀਪ ਗੋਇਲ ਹਾਜ਼ਰ ਸਨ।