ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚਕਰ ਪੰਚਾਇਤ ਵੱਲੋਂ ਪੰਜਾਬ ਸਪੋਰਟਸ ਅਕੈਡਮੀ ਦੇ ਕੋਚਾਂ ਦਾ ਸਨਮਾਨ

ਕੌਮਾਂਤਰੀ ਬਾਕਸਰ ਮਨਦੀਪ ਕੌਰ ਸੰਧੂ ਤੇ ਫੁਟਬਾਲ ਖਿਡਾਰੀ ਅਮਿਤ ਕੁਮਾਰ ਸਰਕਾਰ ਨੇ ਕੋਚ ਚੁਣੇ
Advertisement

ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 14 ਜੁਲਾਈ

Advertisement

ਪਿੰਡ ਚਕਰ ਦੇ ਡਾ. ਭਾਗ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣੇ ਭਾਈ ਮੱਘਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋਂ ਚੁਣੇ ਗਏ ਦੋ ਕੋਚਾਂ ਦਾ ਪਿੰਡ ਦੀ ਪੰਚਾਇਤ, ਨਗਰ ਨਿਵਾਸੀਆਂ ਅਤੇ ਖਿਡਾਰੀ ਸਾਥੀਆਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਜਿਮੀ ਚਕਰ ਨੇ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀ ਸਰਪ੍ਰਸਤੀ ਅਤੇ ਪ੍ਰਿੰ. ਬਲਵੰਤ ਸਿੰਘ ਸੰਧੂ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਪੋਰਟਸ ਅਕੈਡਮੀ ਦੀ ਕੌਮਾਂਤਰੀ ਬਾਕਸਿੰਗ ਖਿਡਾਰਨ ਮਨਦੀਪ ਕੌਰ ਸੰਧੂ ਅਤੇ ਫੁਟਬਾਲ ਖਿਡਾਰੀ ਅਮਿਤ ਕੁਮਾਰ ਨੂੰ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਬਤੌਰ ਸਰਕਾਰੀ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਮਨਦੀਪ ਕੌਰ ਸੰਧੂ ਨੂੰ ਮੁਹਾਲੀ ਵਿਖੇ ਅਤੇ ਅਮਿਤ ਕੁਮਾਰ ਨੂੰ ਸਰਾਭਾ ਵਿਖੇ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ ਸੰਧੂ, ਜਵਾਹਰ ਸਿੰਘ ਕਿੰਗਰਾ ਨੇ ਦੋਵਾਂ ਕੋਚਾਂ ਨੂੰ ਵਧਾਈ ਦਿੰਦਿਆਂ ਚਕਰ ਦੇ ਖੇਡ ਸਭਿਆਚਾਰ ਦੀ ਸ਼ਲਾਘਾ ਕੀਤੀ।

ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਅਤੇ ਪੜ੍ਹਾਈ ਦੇ ਲੜ ਲੱਗੇ ਰਹਿਣ ਲਈ ਪ੍ਰੇਰਿਆ। ਮਨਦੀਪ ਕੌਰ ਸੰਧੂ ਅਤੇ ਅਮਿਤ ਕੁਮਾਰ ਨੇ ਆਪਣੇ ਖੇਡ ਤਜ਼ਰਬੇ ਸਾਂਝੇ ਕਰਦਿਆਂ ਆਪਣੇ ਸਾਥੀ ਖਿਡਾਰੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਆ ਅਤੇ ਨੌਕਰੀਆਂ ਤੇ ਸੇਵਾ ਕਰਨ ਦਾ ਮੌਕਾ ਦੇਣ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਅਖੀਰ ਵਿੱਚ ਸਰਪੰਚ ਸੋਹਣ ਸਿੰਘ ਸਿੱਧੂ ਨੇ ਦੋਵਾਂ ਕੋਚਾਂ ਅਤੇ ਅਕੈਡਮੀ ਦੇ ਪ੍ਰਬੰਧਕਾਂ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਆਪਣੀਆਂ ਪ੍ਰਾਪਤੀਆਂ ਸਦਕਾ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਉਪਰਾਲਿਆਂ ਨਾਲ ਹੋਰ ਵੀ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਅਤੇ ਚੰਗੇ ਰਸਤਿਆਂ ਉੱਪਰ ਚੱਲਣਗੇ। ਇਸ ਮੌਕੇ ਸਰਪੰਚ ਸੋਹਣ ਸਿੰਘ ਸਿੱਧੂ, ਝਲਮਨ ਸਿੰਘ, ਪਰਮਜੀਤ ਸਿੰਘ, ਗੁਰਮੀਤ ਦਾਸ, ਸੁਖਜਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ ਸੰਧੂ, ਗੁਰਮੇਲ ਸਿੰਘ, ਪ੍ਰਿੰ. ਸਤਨਾਮ ਸਿੰਘ ਸੰਧੂ, ਸਾਬਕਾ ਸਰਪੰਚ ਜਵਾਹਰ ਸਿੰਘ ਕਿੰਗਰਾ, ਸਾਬਕਾ ਪੰਚ ਰੂਪ ਸਿੰਘ, ਪ੍ਰਿੰ. ਬਲਵੰਤ ਸਿੰਘ ਸੰਧੂ, ਜਗਦੇਵ ਸਿੰਘ ਗਿੱਲ, ਜਗਦੇਵ ਸਿੰਘ ਸੰਧੂ, ਦਲਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਖਿਡਾਰੀ ਹਾਜ਼ਰ ਸਨ।

Advertisement