ਫੁਟਬਾਲ ਟੂਰਨਾਮੈਂਟ ਵਿੱਚ ਚਕਰ ਤੇ ਗਾਲਿਬ ਕਲਾਂ ਜੇਤੂ
ਨੇੜਲੇ ਪਿੰਡ ਗਾਲਿਬ ਕਲਾਂ ਵਿੱਚ ਚਾਰ ਰੋਜ਼ਾ ਅੰਡਰ-14 ਅਤੇ ਅੰਡਰ-21 ਸਾਲਾ ਟੀਮਾਂ ਦਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਫੁਟਬਾਲ ਕਲੱਬ ਗਾਲਿਬ ਕਲਾਂ ਵੱਲੋਂ ਇਹ ਟੂਰਨਾਮੈਂਟ ਪਰਵਾਸੀ ਪੰਜਾਬੀਆਂ ਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਸਰਪੰਚ ਗੁਰਚਰਨ ਸਿੰਘ ਤੇ ਪ੍ਰਿੰ. ਬਲਜੀਤ ਕੌਰ ਪੰਡੋਰੀ ਨੇ ਕੀਤਾ। ਅੰਡਰ-14 (ਲੜਕੇ) ਵਿੱਚ ਮੇਜ਼ਬਾਨ ਗਾਲਿਬ ਕਲਾਂ ਨੇ ਅਮਰਗੜ੍ਹ ਕਲੇਰ ਨੂੰ ਹਰਾ ਕੇ ਪਹਿਲਾ ਸਥਾਨ ਕੀਤਾ। ਇਸ ਗਿਆਨੀ ਗਾਲਿਬ ਅਤੇ ਨਵੀ ਕਲੇਰਾਂ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਅੰਡਰ-21 (ਲੜਕੇ) ਮੁਕਾਬਲੇ ਵਿੱਚ ਕੁੱਲ 26 ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਆਪੋ ਆਪਣੇ ਮੈਚ ਜਿੱਤ ਕੇ ਮੇਜ਼ਬਾਨ ਗਾਲਿਬ ਕਲਾਂ ਅਤੇ ਚਕਰ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਚਕਰ ਦੀ ਟੀਮ 2-1 ਨਾਲ ਜੇਤੂ ਰਹੀ ਅਤੇ ਕੱਪ ’ਤੇ ਕਬਜ਼ਾ ਕੀਤਾ। ਟੂਰਨਾਮੈਟ ਦੌਰਾਨ ਹਰਪ੍ਰੀਤ ਡੋਗਾ ਤੇ ਖੁਸ਼ ਚਕਰ ਨੂੰ ਬਿਹਤਰੀ ਖਿਡਾਰੀ ਐਲਾਨਿਆ ਅਤੇ ਵਿਸ਼ੇਸ਼ ਕੱਪ ਦੇ ਕੇ ਸਨਮਾਨਿਤ ਕੀਤਾ। ਸਿਮਰਨ ਸਰਸਾ ਅਕੈਡਮੀ ਨੇ ਬੈਸਟ ਗੋਲਕੀਪਰ ਦਾ ਖ਼ਿਤਾਬ ਹਾਸਲ ਹੋਇਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਡਾਕਟਰ ਦਲੀਪ ਸਿੰਘ, ਅਮਰਪ੍ਰੀਤ ਗਿੱਲ, ਦਰਸ਼ਪ੍ਰੀਤ ਗਾਲਿਬ, ਲਖਵੀਰ ਸਿੰਘ, ਹਰਿੰਦਰ ਸਿੰਘ ਚਾਹਲ, ਪੰਚ ਗੁਰਮੁਖ ਸਿੰਘ, ਡਾ. ਚਰਨਜੀਤ ਸਿੰਘ, ਅਮਰੀਕ ਗਾਲਿਬ ਨੇ ਕੀਤੀ। ਫੁਟਬਾਲ ਮੈਚਾਂ ਦੌਰਾਨ ਕੁਮੈਂਟਰੀ ਪੀਤਾ ਅਖਾੜਾ ਤੇ ਬੱਬਨ ਖਾਨ ਨੇ ਕੀਤੀ। ਇਸ ਮੌਕੇ ਪ੍ਰਧਾਨ ਸਨਦੀਪ ਸਿੰਘ, ਹਰਪ੍ਰੀਤ ਡੋਗਾ, ਹਰਮਨ ਗਾਲਿਬ, ਸੋਨੂੰ ਗਾਲਿਬ, ਅਲੀ ਖਾ, ਗੁਰਦਾਸ ਗਾਲਿਬ ਆਦਿ ਹਾਜ਼ਰ ਸਨ।
