ਗੁਰੂ ਨਾਨਕ ਦਰਬਾਰ ਵਿੱੱਚ ਸਮਾਗਮ
ਫਿਰੋਜ਼ਪੁਰ ਰੋਡ ਸਥਿਤ ਧਾਰਮਿਕ ਸੰਸਥਾ ਗੁਰੂ ਨਾਨਕ ਦਰਬਾਰ ਝਾਂਡੇ ਦੇ ਮੁੱਖ ਸੰਚਾਲਕ ਸੰਤ ਬਾਬਾ ਰਾਮਪਾਲ ਸਿੰਘ ਨੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਉਣ ਅਤੇ...
Advertisement
ਫਿਰੋਜ਼ਪੁਰ ਰੋਡ ਸਥਿਤ ਧਾਰਮਿਕ ਸੰਸਥਾ ਗੁਰੂ ਨਾਨਕ ਦਰਬਾਰ ਝਾਂਡੇ ਦੇ ਮੁੱਖ ਸੰਚਾਲਕ ਸੰਤ ਬਾਬਾ ਰਾਮਪਾਲ ਸਿੰਘ ਨੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਉਣ ਅਤੇ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਬਾਰੇ ਜਾਗਰੂਕ ਕਰਨ ਤਾਂ ਜੋ ਉਹ ਸਿੱਖ ਧਰਮ ਨਾਲ ਜੁੜ ਕੇ ਕੌਮ ਦਾ ਨਾਮ ਉੱਚਾ ਕਰ ਸਕਣ।
ਉਹ ਇੱਕ ਸਮਾਗਮ ਦੌਰਾਨ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਆਗੂ ਰਤਨ ਸਿੰਘ ਕਮਾਲਪੁਰੀ ਦੀ ਅਗਵਾਈ ਹੇਠ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰ ਰਹੇ ਸਨ। ਸੰਤ ਬਾਬਾ ਰਾਮਪਾਲ ਸਿੰਘ ਸਿਹਤ ਠੀਕ ਹੋਣ ਉਪਰੰਤ ਮੁੱਖ ਅਸਥਾਨ ’ਤੇ ਪੁੱਜੇ ਸਨ ਜਿਨ੍ਹਾਂ ਦਾ ਕਮਾਲਪੁਰੀ ਨੇ ਹਾਲ ਪੁੱਛਿਆ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁਖਦੇਵ ਸਿੰਘ, ਪ੍ਰਧਾਨ ਅਜਾਇਬ ਸਿੰਘ, ਕੁਲਵੰਤ ਸਿੰਘ ਜੇਈ, ਸੁਰਿੰਦਰਪਾਲ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਜਗਮੀਤ ਸਿੰਘ ਬਰਾੜ ਵੀ ਹਾਜ਼ਰ ਸਨ।
Advertisement
Advertisement