ਕੇਂਦਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਵਿਸ਼ੇਸ ਪੈਕਜ ਜਾਰੀ ਕਰੇ: ਗਾਲਿਬ
ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਗਾਲਿਬ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਅਤੇ ਆਲ ਇੰਡੀਆ ਨੰਬਰਦਾਰਾਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸੂਬਾ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲਈ ਵਿਸ਼ੇਸ਼ ਪੈਕਿਜ ਜਾਰੀ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਮਿਲ ਸਕੇ।
ਗਾਲਿਬ ਤੇ ਚਕੋਹੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ, ਪਸ਼ੂ ਮਰ ਰਹੇ ਹਨ ਅਤੇ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ, ਪਰ ਸਰਕਾਰਾਂ ਸਰਵੇ ਕਰ ਜਾਂਦੀਆਂ ਹਨ ਉਹ ਵੀ ਜਹਾਜ਼ਾਂ ’ਚ ਘੁੰਮ ਕੇ ਤੇ ਬਾਅਦ ਵਿੱਚ ਮੁੜ ਕੇ ਕੀਤੇ ਐਲਾਨ ਪੀੜ੍ਹਤਾਂ ਲੋਕਾਂ ਲਈ ਸਿਰਫ ਐਲਾਨ ਹੀ ਬਣਕੇ ਰਹਿ ਜਾਂਦੇ ਹਨ। ਉਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਹੜ੍ਹ ਪ੍ਰਭਾਵਿਤ ਲੋਕਾਂ ਦਾ ਕਰਜ਼ਾ ਮੁਆਫ਼ ਕਰਕੇ ਆਰਥਿਕ ਸਹਾਇਤਾਂ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਫਸਲਾਂ, ਪਸ਼ੂਆਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ। ਉਨਾਂ ਕਿਹਾ ਕਿ ਇਹ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ ਕਿ ਮਾਲਵੇ ਦੀਆਂ ਨਹਿਰਾਂ ਖਾਲੀ ਕਿਓਂ ਹਨ--? ਇਸ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ। ਉਨਾਂ ਅੱਗੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਲੀਡਰ ਸੇਵਾ ਦੇ ਨਾਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ।
ਗਾਲਿਬ ਤੇ ਚਕੋਹੀ ਵੱਲੋਂ ਹੜ੍ਹਾਂ ਵਾਲੇ ਇਲਾਕਿਆਂ ਲਈ ਮੱਕੀ ਦੇ ਅਚਾਰ ਵਾਲੀਆਂ ਗੱਠਾਂ ਦੀ ਟਰਾਲੀ ਦੀ ਸੇਵਾ ਵੀ ਕੀਤੀ ਗਈ ਹੈ ਤੇ ਪੰਜਾਬ ਦੇ ਨੰਬਰਦਾਰ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਧ ਤੋਂ ਵੱਧ ਸਹਾਇਤਾਂ ਭੇਜੀ ਜਾਵੇ। ਇਸ ਸਮੇਂ ਹੋਰਨਾਂ ਤੋ ਇਲਾਵਾ ਸੂਬਾ ਖ਼ਜ਼ਾਨਚੀ ਰਣਜੀਤ ਸਿੰਘ ਚਾਗਲ਼ੀ, ਮਹਿੰਦਰ ਸਿੰਘ ਤੂਰ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਗਜੀਤ ਸਿੰਘ ਡਡੋਆ ਜ਼ਿਲ੍ਹਾ ਪ੍ਰਧਾਨ ਪਟਿਆਲਾ, ਬਲਵੀਰ ਸਿੰਘ ਆਦਮਬਾਲ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਸ਼ੇਰ ਸਿੰਘ ਫੈਜ਼ਗੜ੍ਹ ਤਹਿਸੀਲ ਪ੍ਰਧਾਨ ਖੰਨਾ, ਨਰਿੰਦਰ ਸਿੰਘ ਜਰਗੜੀ ਤਹਿਸੀਲ ਪ੍ਰਧਾਨ ਪਾਇਲ, ਜ਼ਿਲ੍ਹਾ ਜਨਰਲ ਸਕੱਤਰ ਰਾਜਪਾਲ ਸਿੰਘ ਇਕੋਲਾਹੀ, ਗੁਰਪ੍ਰੀਤ ਸਿੰਘ ਜੱਗੀ ਜੱਲਾ, ਰਣਜੀਤ ਸਿੰਘ ਸੱਦੋਪਰ, ਮਨਜੀਤ ਸਿੰਘ ਬਾਠ, ਵਰਿੰਦਰਵੀਰ ਸਿੰਘ ਗਿੱਲ ਹਾਜ਼ਰ ਸਨ।