ਕੇਂਦਰੀ ਜੇਲ੍ਹ ਦਾ ਹੋਮਗਾਰਡ ਗ੍ਰਿਫ਼ਤਾਰ
ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹੋਮਗਾਰਡ ਜਵਾਨ ਕੋਲੋਂ ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਜਰਦਾ ਮਿਲਿਆ ਹੈ ਜਦਕਿ ਆਪਣੇ ਲੜਕੇ ਨਾਲ ਮੁਲਾਕਾਤ ਕਰਨ ਆਏ ਇੱਕ ਹੋਰ ਵਿਅਕਤੀ ਕੋਲੋਂ ਜਰਦਾ ਬਰਾਮਦ ਹੋਇਆ ਹੈ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ...
Advertisement
ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹੋਮਗਾਰਡ ਜਵਾਨ ਕੋਲੋਂ ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਜਰਦਾ ਮਿਲਿਆ ਹੈ ਜਦਕਿ ਆਪਣੇ ਲੜਕੇ ਨਾਲ ਮੁਲਾਕਾਤ ਕਰਨ ਆਏ ਇੱਕ ਹੋਰ ਵਿਅਕਤੀ ਕੋਲੋਂ ਜਰਦਾ ਬਰਾਮਦ ਹੋਇਆ ਹੈ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ਚੈਕਿੰਗ ਦੌਰਾਨ ਪੰਜਾਬ ਹੋਮ ਗਾਰਡ ਦੇ ਕਰਮਚਾਰੀ ਸੁਖਪ੍ਰੀਤ ਸਿੰਘ ਵਾਸੀ ਪਿੰਡ ਕੰਮਾ ਖੰਨਾ (ਪੇਟੀ ਨੰਬਰ 33434) ਪਾਸੋਂ 14 ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ, 4 ਪਰੈਗਾ ਕੈਪਸੂਲ, 3 ਪੁੜੀਆਂ ਖੁੱਲ੍ਹੀਆਂ ਹੋਈਆਂ ਕੁੱਲਲਿਪ/ਜਰਦਾ ਅਤੇ 1 ਪੁੜੀ ਸੀਲਬੰਦ ਬਰਾਮਦ ਹੋਈ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਵੱਲੋਂ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੱਖਰੇ ਮਾਮਲੇ ਤਹਿਤ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਾਕਾਤੀ ਯੂਨਸ ਆਪਣੇ ਲੜਕੇ ਹਵਾਲਾਤੀ ਯਸ਼ ਨਾਲ ਮੁਲਾਕਾਤ ਕਰਨ ਲਈ ਆਇਆ ਸੀ। ਤਲਾਸ਼ੀ ਦੌਰਾਨ ਉਸ ਵੱਲੋਂ ਲਿਆਂਦੇ ਕੱਪੜਿਆਂ ਵਿੱਚੋਂ 15 ਗ੍ਰਾਮ ਜਰਦਾ ਬਰਾਮਦ ਹੋਇਆ। ਹੌਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਵੱਲੋਂ ਉਸ ਖ਼ਿਲਾਫ਼ ਜੇਲ੍ਹ ਨਿਯਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Advertisement
Advertisement