ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਦਾ ਐਲਾਨ ਨਾ ਕਰਨ ’ਤੇ ਕੇਂਦਰ ਸਰਕਾਰ ਦੀ ਆਲੋਚਨਾ
ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦੀ ਸਮੀਖਿਆ ਲਈ ਦੌਰਾ ਕਰਨ ਆਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਫੋਕੀ ਹਮਦਰਦੀ ਅਤੇ ਕੇਂਦਰ ਵੱਲੋਂ ਕੋਈ ਮਾਲੀ ਮਦਦ ਜਾਂ ਪੈਕੇਜ ਨਾ ਦੇਣ ਦੀ ਕੇਂਦਰੀ ਟਰੇਡ ਯੂਨੀਅਨ ਸੀਟੂ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਗਈ...
Advertisement
ਪੰਜਾਬ ਦੇ ਹੜ੍ਹ ਮਾਰੇ ਇਲਾਕਿਆਂ ਦੀ ਸਮੀਖਿਆ ਲਈ ਦੌਰਾ ਕਰਨ ਆਏ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਫੋਕੀ ਹਮਦਰਦੀ ਅਤੇ ਕੇਂਦਰ ਵੱਲੋਂ ਕੋਈ ਮਾਲੀ ਮਦਦ ਜਾਂ ਪੈਕੇਜ ਨਾ ਦੇਣ ਦੀ ਕੇਂਦਰੀ ਟਰੇਡ ਯੂਨੀਅਨ ਸੀਟੂ ਵੱਲੋਂ ਜ਼ੋਰਦਾਰ ਨਿੰਦਾ ਕੀਤੀ ਗਈ ਹੈ। ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਇਸ ਦੌਰੇ ਨੂੰ ਭਾਜਪਾ ਦੀ ਨੁਮਾਇੰਸ਼ ਬਣਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਦੇ ਖੇਤੀ ਮੰਤਰੀ ਖੁੱਡੀਆਂ ਵੀ ਰਸਮ ਪੂਰੀ ਕਰਨ ਲਈ ਨਾਲ ਭੇਜੇ ਗਏ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹੜ੍ਹਾਂ ਦੇ ਨੁਕਸਾਨ ਦਾ ਕੋਈ ਅਨੁਮਾਨ ਵੀ ਪੇਸ਼ ਨਹੀਂ ਕਰ ਸਕੀ ਅਤੇ ਫ਼ੌਰੀ ਰਾਹਤ ਜਾਂ ਵਿਸ਼ੇਸ਼ ਪੈਕੇਜ ਲਈ ਕੋਈ ਲਿਖਤੀ ਪੱਤਰ ਵੀ ਨਹੀਂ ਦਿੱਤਾ ਗਿਆ।
ਸੀਟੂ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਬਿਮਾਰੀ ਕਾਰਨ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੰਜਾਬ ਦਾ ਪੱਖ ਰੱਖਣ ਲਈ ਭੇਜਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਸੰਜੀਦਗੀ ਦੀ ਘਾਟ ਅਤੇ ਅਣਗਹਿਲੀ ਦੀ ਮੂੰਹ ਬੋਲਦੀ ਤਸਵੀਰ ਹੈ। ਸੀਟੂ ਆਗੂ ਗੋਰਾ ਨੇ ਖੇਤੀ ਖੇਤਰ, ਘਰੇਲੂ ਤਬਾਹੀ, ਪਸ਼ੂ ਧਨ ਦੇ ਹੋਏ ਨੁਕਸਾਨ, ਸੜਕਾਂ, ਪੁਲਾਂ, ਦਰਿਆਵਾਂ, ਧੁੱਸੀ ਬੰਨ੍ਹਾਂ ਦੇ ਨੁਕਸਾਨ ਦਾ ਅੰਦਾਜ਼ਾ ਲਾ ਕੇ ਕੇਂਦਰ ਦੇ ਸਾਹਮਣੇ ਪੇਸ਼ ਕਰਨ ਲਈ ਮਾਹਰ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਅਨੁਮਾਨ ਕੇਂਦਰ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ।
Advertisement
Advertisement