ਵਾਰਡ 44 ਵਿੱਚ ਸੀਮੈਂਟ ਦੇ ਫ਼ਰਸ਼ ਪਾਉਣ ਦਾ ਕੰਮ ਸ਼ੁਰੂ
ਇਥੋਂ ਦੇ ਜਨਤਾ ਨਗਰ ਦੀਆਂ ਗਲੀਆਂ ਵਿੱਚ ਅੱਜ ਸੀਮੈਂਟ ਦੇ ਫ਼ਰਸ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਾਰਡ ਨੰਬਰ 44 ਵਿੱਚ ਕੌਂਸਲਰ ਸੋਹਨ ਸਿੰਘ ਗੋਗਾ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ...
Advertisement
ਇਥੋਂ ਦੇ ਜਨਤਾ ਨਗਰ ਦੀਆਂ ਗਲੀਆਂ ਵਿੱਚ ਅੱਜ ਸੀਮੈਂਟ ਦੇ ਫ਼ਰਸ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਾਰਡ ਨੰਬਰ 44 ਵਿੱਚ ਕੌਂਸਲਰ ਸੋਹਨ ਸਿੰਘ ਗੋਗਾ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਵੇਗੀ ਜਿਸ ਨਾਲ ਇਹ ਵਾਰਡ ਸ਼ਹਿਰ ਦਾ ਮਾਡਲ ਵਾਰਡ ਬਣੇਗਾ। ਇਥੇ 70 ਲੱਖ ਦੀ ਲਾਗਤ ਨਾਲ ਤਿੰਨ ਟਿਊਬਵੈੱਲ ਲਗਾਏ ਗਏ ਹਨ। ਇਸ ਦੇ ਨਾਲ ਹੀ ਮਿਲਟਰੀ ਕੈਂਪ ਨੇੜੇ ਪਾਣੀ ਖੜ੍ਹਨ ਦੀ ਸਮੱਸਿਆ ਵੀ ਛੇਤੀ ਹੱਲ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਸੋਹਨ ਸਿੰਘ ਗੋਗਾ, ਚੇਅਰਮੈਨ ਜਤਿੰਦਰ ਸਿੰਘ ਖਗੂੜਾ, ਕੌਂਸਲਰ ਸਰਤਾਜ ਸਿੰਘ ਸਿੱਧੂ, ਮਨਜੀਤ ਸਿੰਘ ਹਰਮਨ ਅਤੇ ਸੁਖਵਿੰਦਰ ਸਿੰਘ ਦਹੇਲਾ ਨੇ ਵੀ ਸੰਬੋਧਨ ਕੀਤਾ।
Advertisement
Advertisement