ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਾਲੀ ਖਰੀਦ ਕੇ ਬਿਜਲੀ ਪੈਦਾ ਕਰ ਰਹੀ ਹੈ ਸੈਲ ਕੰਪਨੀ

ਇਸ ਵਰ੍ਹੇ 20 ਲੱਖ ਟਨ ਪਰਾਲੀ ਖਰੀਦਣ ਦਾ ਟੀਚਾ
Advertisement

ਪਰਾਲੀ ਸਾੜਨ ਦੇ ਮਾਮਲੇ ਤੇ ਬੇਸ਼ੱਕ ਸਰਕਾਰ ਵੱਲੋਂ ਸਖ਼ਤੀ ਵਰਤਦਿਆਂ ਜ਼ਿੰਮੇਵਾਰ ਕਿਸਾਨਾਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾ ਰਹੇ ਹਨ ਜਦਕਿ ਦੂਜੇ ਪਾਸੇ ਕੁਝ ਨਿੱਜੀ ਫਰਮਾਂ ਵੱਲੋਂ ਕਿਸਾਨਾਂ ਦੀ ਪਰਾਲੀ ਵੱਡੇ ਪੱਧਰ ਤੇ ਖਰੀਦ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਿਸ ਨਾਲ ਨਾਂ ਸਿਰਫ਼ ਵਾਤਾਵਰਣ ਪ੍ਰਦੂਸ਼ਣ ਮੁਕਤ ਹੋ ਰਿਹਾ ਅਤੇ ਬਿਜਲੀ ਦੀ ਘਾਟ ਪੂਰੀ ਹੋਣ ਦੇ ਨਾਲ ਨਾਲ ਕਿਸਾਨ ਦੀ ਆਮਦਨ ਵੀ ਵੱਧ ਰਹੀ ਹੈ।

ਸੈਲ ਇੰਡਸਟਰੀਜ਼ ਲਿਮਿਟਡ ਨੇ ਇਸ ਵਾਢੀ ਦੇ ਸੀਜ਼ਨ ਦੌਰਾਨ ਲਗਭਗ 20 ਲੱਖ ਟਨ ਪਰਾਲੀ ਖਰੀਦਣ ਦਾ ਟੀਚਾ ਮਿੱਥਿਆ ਹੈ ਜਿਸ ਦਾ ਉਦੇਸ਼ ਇਸਨੂੰ ਸਾਫ਼ ਊਰਜਾ ਵਿੱਚ ਬਦਲਣਾ ਅਤੇ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣਾ ਹੈ।

Advertisement

ਇੰਟੀਗ੍ਰੇਟਡ ਰਿਨਿਊਏਬਲ ਐਨਰਜੀ ਕੰਪਨੀ ਸੈਲ ਦੇ

ਸੀ ਈ ਓ ਅਤੇ ਡਾਇਰੈਕਟਰ ਲਕਸ਼ਿਤ ਆਵਲਾ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਵਾਢੀ ਦੇ ਸੀਜ਼ਨ ਦੌਰਾਨ ਕੰਪਨੀ ਪਰਾਲੀ ਖਰੀਦਕੇ ਆਪਣੇ ਫਿਊਲ ਐਗਰੀਗੇਟਰ ਰਾਹੀਂ ਇਸਨੂੰ ਸਾਫ਼ ਬਿਜਲੀ ਵਿੱਚ ਬਦਲੇਗੀ। ਵੱਡੇ ਪੱਧਰ ’ਤੇ ਪਰਾਲੀ ਖਰੀਦਣ ਦੀ ਇਹ ਮੁਹਿੰਮ ਪਰਾਲੀ ਸਾੜਨ ਅਤੇ ਐਗਰੀ ਵੇਸਟ ਪ੍ਰਬੰਧਨ ਦੀ ਗੰਭੀਰ ਚਿੰਤਾ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ ਉਨ੍ਹਾਂ ਦੱਸਿਆ ਕਿ ਕੰਪਨੀ ਕੋਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ 11 ਡਬਲਿਊਟੀਈ ਪਲਾਂਟਾਂ ਦਾ ਪ੍ਰਬੰਧ ਹੈ ਜਿਨ੍ਹਾਂ ਦੀ ਕੁੱਲ ਸਮਰੱਥਾ 165 ਮੈਗਾਵਾਟ ਹੈ।

Advertisement
Show comments