ਆਟੋ ’ਚ ਸਵਾਰ ਪਠਾਨਕੋਟ ਦੇ ਕਾਰੋਬਾਰੀ ਦੀ ਨਕਦੀ ਚੋਰੀ
ਪਠਾਨਕੋਟ ਤੋਂ ਪੰਜਾਬ ਦੇ ਸਭ ਤੋਂ ਵੱਡੇ ਥੋਕ ਗਾਂਧੀ ਨਗਰ ਬਾਜ਼ਾਰ ਵਿੱਚ ਖਰੀਦਦਾਰੀ ਲਈ ਆਏ ਇੱਕ ਵਪਾਰੀ ਨੂੰ ਅੱਜ ਇਥੇ ਆਟੋ ਗੈਂਗ ਨੇ ਨਿਸ਼ਾਨਾ ਬਣਾਇਆ। ਕਾਰੋਬਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਰੈਡੀਮੇਡ ਕੱਪੜਿਆਂ ਦਾ ਵਪਾਰੀ ਹੈ ਤੇ ਗਾਂਧੀ ਨਗਰ...
Advertisement
ਪਠਾਨਕੋਟ ਤੋਂ ਪੰਜਾਬ ਦੇ ਸਭ ਤੋਂ ਵੱਡੇ ਥੋਕ ਗਾਂਧੀ ਨਗਰ ਬਾਜ਼ਾਰ ਵਿੱਚ ਖਰੀਦਦਾਰੀ ਲਈ ਆਏ ਇੱਕ ਵਪਾਰੀ ਨੂੰ ਅੱਜ ਇਥੇ ਆਟੋ ਗੈਂਗ ਨੇ ਨਿਸ਼ਾਨਾ ਬਣਾਇਆ। ਕਾਰੋਬਾਰੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਰੈਡੀਮੇਡ ਕੱਪੜਿਆਂ ਦਾ ਵਪਾਰੀ ਹੈ ਤੇ ਗਾਂਧੀ ਨਗਰ ਮਾਰਕੀਟ ਖਰੀਦਦਾਰੀ ਲਈ ਆਇਆ ਸੀ। ਉਸ ਨੇ ਦੱਸਿਆ ਕਿ ਜਲੰਧਰ ਬਾਈਪਾਸ ਪਹੁੰਚਣ ਮਗਰੋਂ ਉਸ ਨੇ ਆਟੋ ਲਿਆ। ਆਟੋ ਵਿੱਚ ਪਹਿਲਾਂ ਹੀ ਦੋ ਵਿਅਕਤੀ ਸਵਾਰ ਸਨ, ਜਿਨ੍ਹਾਂ ਉਸ ਦੀ ਪੈਂਟ ਦੀ ਜੇਬ ਵਿੱਚ ਪਈ ਨਕਦੀ ਵੇਖ ਲਈ। ਵਪਾਰੀ ਨੇ ਦੱਸਿਆ ਕਿ ਆਟੋ ਚਾਲਕ ਨੇ ਕਾਫ਼ੀ ਤੇਜ਼ ਰਫ਼ਤਾਰ ਨਾਲ ਆਟੋ ਚਲਾਇਆ ਤੇ ਕਈ ਵਾਰ ਜ਼ੋਰਦਾਰ ਝਟਕੇ ਵੀ ਲੱਗੇ। ਇਨ੍ਹਾਂ ਝਟਕਿਆਂ ਦੌਰਾਨ ਹੀ ਆਟੋ ਵਿੱਚ ਸਵਾਰ ਵਿਅਕਤੀ ਨੇ ਉਸ ਦੀ ਜੇਬ ਵਿੱਚੋਂ ਨਕਦੀ ਚੋਰੀ ਕਰ ਲਈ, ਜਿਸ ਦਾ ਪਤਾ ਉਸ ਨੂੰ ਗਾਂਧੀ ਨਗਰ ਮਾਰਕੀਟ ਪਹੁੰਚ ਕੇ ਲੱਗਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
Advertisement
Advertisement