ਨਕਦੀ, ਸੋਨੇ ਦੇ ਗਹਿਣੇ ਅਤੇ ਸਾਮਾਨ ਚੋਰੀ
ਇੱਥੇ ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਜਾਣਕਾਰੀ ਮੁਤਾਬਕ ਮਾਡਲ ਟਾਊਨ ਐਕਸਟੈਨਸ਼ਨ ਵਾਸੀ ਗਗਨਦੀਪ ਸਿੰਘ ਸਮੇਤ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਦਿੱਲੀ ਗਿਆ ਸੀ। ਉਹ ਜਦੋਂ ਘਰ ਵਾਪਸ...
Advertisement
ਇੱਥੇ ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਨਕਦੀ, ਸੋਨੇ ਦੇ ਗਹਿਣੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਜਾਣਕਾਰੀ ਮੁਤਾਬਕ ਮਾਡਲ ਟਾਊਨ ਐਕਸਟੈਨਸ਼ਨ ਵਾਸੀ ਗਗਨਦੀਪ ਸਿੰਘ ਸਮੇਤ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਦਿੱਲੀ ਗਿਆ ਸੀ। ਉਹ ਜਦੋਂ ਘਰ ਵਾਪਸ ਆਇਆ ਤਾਂ ਪਤਾ ਲੱਗਾ ਕਿ ਘਰ ਦੇ ਅੰਦਰੋਂ ਕੱਪੜੇ, 16 ਹਜ਼ਾਰ ਰੁਪਏ, ਇੱਕ ਡੁਪਲੀਕੇਟ ਚਾਬੀਆਂ ਦਾ ਗੁੱਛਾ, ਕੁੱਝ ਜ਼ਰੂਰੀ ਦਸਤਾਵੇਜ਼, ਦੋ ਸੋਨੇ ਦੇ ਟੌਪਸ ਅਤੇ ਇੱਕ ਮੁੰਦਰੀ ਗਾਇਬ ਸੀ। ਥਾਣੇਦਾਰ ਰੂਪ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਪੜਤਾਲ ਦੌਰਾਨ ਬੱਸ ਸਟੈਂਡ ਵਾਸੀਆਨ ਅਜੇ ਅਤੇ ਅਭਿਸ਼ੇਕ ਚੌਹਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੇ ਇਲਾਕੇ ਮਾਡਲ ਟਾਊਨ ਐਕਸਟੈਸ਼ਨ ਵਾਸੀ ਜਤਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਫੈਕਟਰੀ ਦੀ ਪੇਮੈਂਟ 2 ਲੱਖ ਰੁਪਏ ਆਪਣੇ ਬੈੱਡਰੂਮ ਦੀ ਅਲਮਾਰੀ ਵਿੱਚ ਰੱਖੀ ਸੀ ਜਿਸ ਬਾਰੇ ਉਸਨੇ ਘਰ ਵਿੱਚ ਕਿਸੇ ਨਾਲ ਵੀ ਜ਼ਿਕਰ ਨਹੀਂ ਕੀਤਾ ਸੀ। ਉਸਨੇ ਫੈਕਟਰੀ ਜਾਣ ਸਮੇਂ ਆਪਣੀ ਕਮਰੇ ਦੀ ਅਲਮਾਰੀ ਚੈੱਕ ਕੀਤੀ ਤਾਂ ਉਸ ਵਿੱਚੋਂ ਪੈਸੇ ਗਾਇਬ ਸਨ। ਜਿਸਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਹੌਲਦਾਰ ਦਵਿੰਦਰ ਪਾਸੀ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਗੁਰਦੇਵ ਨਗਰ ਸਥਿਤ ਪ੍ਰੇਮਜੀਤ ਰੋਡ ਤੋਂ ਰਮੇਸ਼ ਕੁਮਾਰ ਵਾਸੀ ਜੇ ਬਲਾਕ ਨੇੜੇ ਦੁਰਗਾ ਮਾਤਾ ਮੰਦਿਰ ਸਰਾਭਾ ਨਗਰ ਦੇ ਘਰ ਅੰਦਰ ਦਾਖਲ ਹੋ ਕੇ ਚੋਰ ਘਰ ਵਿੱਚੋਂ ਲਗਭਗ 15 ਪੁਆਇੰਟ ਟੂਟੀਆਂ ਅਤੇ ਗੈਸ ਦੇ ਬਰਨਰ ਚੋਰੀ ਕਰ ਕੇ ਲੈ ਗਏ ਹਨ।
Advertisement
Advertisement