ਹਾਦਸੇ ’ਚ ਹੋਈ ਮੌਤ ਸਬੰਧੀ ਕੇਸ ਦਰਜ
ਪੱਤਰ ਪ੍ਰੇਰਕ ਫਗਵਾੜਾ, 27 ਅਪਰੈਲ ਸੜਕ ’ਤੇ ਬਿਨਾਂ ਕੋਈ ਸਾਈਨ ਦਿੱਤੇ ਕੰਬਾਈਨ ਖੜ੍ਹੀ ਕਰਨ ਕਰਕੇ ਵਾਪਰੇ ਹਾਦਸੇ ’ਚ ਵਿਅਕਤੀ ਦੀ ਹੋਈ ਮੌਤ ਦੇ ਸਬੰਧ ’ਚ ਸਿਟੀ ਪੁਲੀਸ ਨੇ ਇੱਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਪਾਲ ਸਿੰਘ ਵਾਸੀ ਸਵੱਦੀ...
Advertisement
ਪੱਤਰ ਪ੍ਰੇਰਕ
ਫਗਵਾੜਾ, 27 ਅਪਰੈਲ
Advertisement
ਸੜਕ ’ਤੇ ਬਿਨਾਂ ਕੋਈ ਸਾਈਨ ਦਿੱਤੇ ਕੰਬਾਈਨ ਖੜ੍ਹੀ ਕਰਨ ਕਰਕੇ ਵਾਪਰੇ ਹਾਦਸੇ ’ਚ ਵਿਅਕਤੀ ਦੀ ਹੋਈ ਮੌਤ ਦੇ ਸਬੰਧ ’ਚ ਸਿਟੀ ਪੁਲੀਸ ਨੇ ਇੱਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਪਾਲ ਸਿੰਘ ਵਾਸੀ ਸਵੱਦੀ ਕਲਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਲੜਕਾ ਡਰਾਈਵਰੀ ਕਰਦਾ ਸੀ ਤੇ ਜਲੰਧਰ ਵੇਰਕਾ ਪਲਾਂਟ ਤੋਂ ਦੁੱਧ ਪਾ ਕੇ ਵਾਪਸ ਲੁਧਿਆਣਾ ਆ ਰਿਹਾ ਸੀ। ਜਦੋਂ ਉਹ ਸੰਪੂਰਨਾ ਕੋਲ ਪੁੱਜੇ ਤਾਂ ਇੱਕ ਕੰਬਾਈਨ ਜੋ ਪਹਿਲਾਂ ਤੋਂ ਸੜਕ ’ਤੇ ਬਿਨਾਂ ਕੋਈ ਸਾਈਨ ਦਿੱਤੇ ਖੜ੍ਹੀ ਕੀਤੀ ਹੋਈ ਸੀ ਜਿਸ ਕਰਕੇ ਉਸਦੇ ਲੜਕੇ ਦੀ ਗੱਡੀ ਕੰਬਾਈਨ ’ਚ ਵੱਜੀ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧ ’ਚ ਪੁਲੀਸ ਨੇ ਹਰਜੀਤ ਸਿੰਘ ਵਾਸੀ ਪਿੰਡ ਬਹਨ ਥਾਣਾ ਸੰਦੋੜ ਜ਼ਿਲ੍ਹਾ ਮਾਲੇਰਕੋਟਲਾ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement