ਚੋਰੀ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 25 ਜੂਨ ਥਾਣਾ ਦੁੱਗਰੀ ਦੇ ਇਲਾਕੇ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਸਥਿਤ ਇੱਕ ਸੈਨਟਰੀ ਦੀ ਦੁਕਾਨ ਵਿੱਚ ਚੋਰੀ ਸਬੰਧੀ ਦੁਕਾਨ ਦੇ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਵਜੋਤ ਸਿੰਘ ਨੇ ਦੱਸਿਆ ਕਿ ਉਸ ਦੀ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੂਨ
Advertisement
ਥਾਣਾ ਦੁੱਗਰੀ ਦੇ ਇਲਾਕੇ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ ਸਥਿਤ ਇੱਕ ਸੈਨਟਰੀ ਦੀ ਦੁਕਾਨ ਵਿੱਚ ਚੋਰੀ ਸਬੰਧੀ ਦੁਕਾਨ ਦੇ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਰਵਜੋਤ ਸਿੰਘ ਨੇ ਦੱਸਿਆ ਕਿ ਉਸ ਦੀ ਘਰ ਦੇ ਗਰਾਊਡ ਫਲੋਰ ’ਤੇ ਗੁਰੂ ਨਾਨਕ ਬਾਥ ਹੱਟ ਦੀ ਆਪਣੀ ਦੁਕਾਨ ਹੈ। ਦੁਕਾਨ ਵਿੱਚ ਅਨੂਪ ਕੁਮਾਰ ਪਿਛਲੇ ਤਕਰੀਬਨ 22 ਸਾਲਾਂ ਤੋਂ ਨੋਕਰੀ ਕਰਦਾ ਆ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਦੁਕਾਨ ’ਚੋਂ ਸਾਮਾਨ ਘੱਟ ਰਿਹਾ ਸੀ ਤੇ ਉਸ ਦਾ ਕਾਫ਼ੀ ਨੁਕਸਾਨ ਹੋ ਰਿਹਾ ਸੀ। ਜਦੋਂ ਇਸ ਸਬੰਧੀ ਉਸ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਅਨੂਪ ਕੁਮਾਰ ਨੇ ਹੋਲੀ ਹੋਲੀ ਕਰਕੇ ਸਾਮਾਨ ਦੁਕਾਨ ਤੋਂ ਚੋਰੀ ਕਰਕੇ ਅੱਗੇ ਵੇਚ ਦਿੱਤਾ ਹੈ। ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਨੂਪ ਕੁਮਾਰ ਵਾਸੀ ਪਾਸੀ ਨਗਰ ਪੱਖੋਵਾਲ ਰੋਡ ਖ਼ਿਲਾਫ਼ ਕੇਸ ਕਰ ਲਿਆ।
Advertisement