ਕਾਰ ਸਾੜਨ ਦੇ ਦੋਸ਼ ਹੇਠ ਕੇਸ ਦਰਜ
ਅਰਬਨ ਅਸਟੇਟ ਫੇਜ਼ 1 ਦੁਗਰੀ ਰਹਿੰਦੇ ਸ਼ਰਾਬ ਠੇਕੇਦਾਰ ਦੀ ਕਾਰ ਨੂੰ ਅੱਗ ਲਾਉਣ ਦੇ ਦੋਸ਼ ਤਹਿਤ ਪੁਲੀਸ ਵੱਲੋਂ ਠੇਕੇ ਦੇ ਸਾਬਕਾ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ਰਾਬ ਠੇਕੇਦਾਰ ਭੁਪਿੰਦਰ ਸਿੰਘ ਦਾ ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਹੈ।...
Advertisement
ਅਰਬਨ ਅਸਟੇਟ ਫੇਜ਼ 1 ਦੁਗਰੀ ਰਹਿੰਦੇ ਸ਼ਰਾਬ ਠੇਕੇਦਾਰ ਦੀ ਕਾਰ ਨੂੰ ਅੱਗ ਲਾਉਣ ਦੇ ਦੋਸ਼ ਤਹਿਤ ਪੁਲੀਸ ਵੱਲੋਂ ਠੇਕੇ ਦੇ ਸਾਬਕਾ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ਰਾਬ ਠੇਕੇਦਾਰ ਭੁਪਿੰਦਰ ਸਿੰਘ ਦਾ ਸ਼ਰਾਬ ਦੇ ਠੇਕਿਆਂ ਦਾ ਕਾਰੋਬਾਰ ਹੈ। ਵਿਸ਼ਵਜੀਤ ਸਿੰਘ ਉਸ ਦੇ ਸ਼ਰਾਬ ਠੇਕੇ ’ਤੇ ਨੌਕਰੀ ਕਰਦਾ ਸੀ। ਉਹ ਠੇਕੇ ਅੰਦਰੋਂ ਸ਼ਰਾਬ ਕੱਢਕੇ ਹੇਰਾਫੇਰੀ ਕਰਦਾ ਸੀ ਜਿਸ ਕਾਰਨ ਉਸਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਰੰਜ਼ਿਸ਼ ਕਾਰਨ ਉਸਨੇ ਸ਼ਰਾਬ ਠੇਕੇਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸਦੀ ਕਾਰ ਨੂੰ ਕੋਈ ਜਲਣਸ਼ੀਲ ਪਦਾਰਥ ਸੁੱਟ ਕੇ ਅੱਗ ਲਗਾ ਦਿੱਤੀ ਅਤੇ ਦੌੜ ਗਿਆ। ਥਾਣੇਦਾਰ ਜੋਹਨ ਪੀਟਰ ਨੇ ਦੱਸਿਆ ਕਿ ਪੁਲੀਸ ਵੱਲੋਂ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement