ਚੋਰੀ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ
ਥਾਣਾ ਸਦਰ ਦੇ ਪਿੰਡ ਹਾਂਸ ਕਲਾਂ ਦੇ ਰਹਿਣ ਵਾਲੇ ਸੁਖਦਰਸ਼ਨ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਦਾ ਵਸਨੀਕ ਅਮਨਦੀਪ ਸਿੰਘ ਅਮਨਾ ਉਰਫ ਪੱਥਰ ਨਾਂ ਦਾ ਵਿਅਕਤੀ ਉਸ ਨੇ ਘਰ ਕੰਮ ਕਾਰ ਲਈ ਰੱਖਿਆ ਸੀ ਜੋ ਬੀਤੀ ਰਾਤ...
Advertisement
ਥਾਣਾ ਸਦਰ ਦੇ ਪਿੰਡ ਹਾਂਸ ਕਲਾਂ ਦੇ ਰਹਿਣ ਵਾਲੇ ਸੁਖਦਰਸ਼ਨ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਦਾ ਵਸਨੀਕ ਅਮਨਦੀਪ ਸਿੰਘ ਅਮਨਾ ਉਰਫ ਪੱਥਰ ਨਾਂ ਦਾ ਵਿਅਕਤੀ ਉਸ ਨੇ ਘਰ ਕੰਮ ਕਾਰ ਲਈ ਰੱਖਿਆ ਸੀ ਜੋ ਬੀਤੀ ਰਾਤ ਆਪਣੇ ਭਰਾ ਮਨਜੀਤ ਸਿੰਘ ਉਰਫ ਚਿੱੜੀ ਤੇ ਇੱਕ ਹੋਰ ਵਿਅਕਤੀ ਨਾਲ ਰਲ ਕੇ ਉਸ ਦੇ ਘਰ ਵਿੱਚ ਦਾਖਲ ਹੋਏ ਤੇ ਉਸ ਤੋਂ ਘਰ ਵਿੱਚ ਪਿਆ ਪੈਸਾ ਤੇ ਹੋਰ ਕੀਮਤੀ ਸਾਮਾਨ ਦੇਣ ਦੀ ਮੰਗ ਕੀਤੀ। ਨਾ ਦੇਣ ’ਤੇ ਉਨ੍ਹਾਂ ਸੁਖਦਰਸ਼ਨ ਸਿੰਘ ਣਂ ਕੁੱਟਮਾਰ ਕੀਤੀ ਤੇ ਰੌਲਾ ਪਾਉਣ ’ਤੇ ਜਦੋਂ ਆਂਢੀ-ਗੁਆਂਢੀਆਂ ਨੇ ਦਰਵਾਜ਼ਾ ਖੜਕਾਇਆ ਤਾਂ ਮੁਲਜ਼ਮ ਕੰਧ ਟੱਪ ਕੇ ਭੱਜ ਗਏ। ਸੁਖਦਰਸ਼ਨ ਨੇ ਦੱਸਿਆ ਕਿ ਅਮਨਦੀਪ ਨੂੰ ਪਤਾ ਸੀ ਕਿ ਕੁਝ ਦਿਨ ਪਹਿਲਾਂ ਵੇਚੇ ਪਸ਼ੂਆਂ ਦੇ ਪੈਸੇ ਘਰ ਵਿੱਚ ਹੀ ਪਏ ਸਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement