ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ
ਸਿੱਧਵਾਂ ਬੇਟ ਦੇ ਪਿੰਡ ਭੈਣੀ ਗੁਜ਼ਰਾਂ ’ਚ ਇੱਕ ਵਿਅਕਤੀ ਖ਼ਿਲਾਫ਼ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਗੁਰਇਕਬਾਲ ਸਿੰਘ ਵਾਸੀ ਪਿੰਡ ਵਲੀਪੁਰ ਖੁਰਦ (ਦਾਖਾ) ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਪਿੰਡ ਭੈਣੀ ਗੁਜ਼ਰਾਂ ਦੀ ਦੋ...
Advertisement
ਸਿੱਧਵਾਂ ਬੇਟ ਦੇ ਪਿੰਡ ਭੈਣੀ ਗੁਜ਼ਰਾਂ ’ਚ ਇੱਕ ਵਿਅਕਤੀ ਖ਼ਿਲਾਫ਼ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਗੁਰਇਕਬਾਲ ਸਿੰਘ ਵਾਸੀ ਪਿੰਡ ਵਲੀਪੁਰ ਖੁਰਦ (ਦਾਖਾ) ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਪਿੰਡ ਭੈਣੀ ਗੁਜ਼ਰਾਂ ਦੀ ਦੋ ਕਿੱਲੇ ਜ਼ਮੀਨ ਖਰੀਦੀ ਸੀ, ਜਿਸ ’ਤੇ ਪਿਛਲੇ ਦਿਨੀਂ ਰਵੇਲ ਸਿੰਘ ਵਾਸੀ ਭੈਣੀ ਗੁਜ਼ਰਾਂ ਫ਼ਸਲ ਵਾਹ ਰਿਹਾ ਸੀ ਤੇ ਉਸ ਦੇ ਰੋਕਣ ’ਤੇ ਉਹ ਟਰੈਕਟਰ ਛੱਡ ਕੇ ਫਰਾਰ ਹੋ ਗਿਆ। ਗੁਰਇਕਬਾਲ ਸਿੰਘ ਨੇ ਦੋਸ਼ ਲਾਇਆ ਕਿ ਰਵੇਲ ਸਿੰਘ ਨੇ ਜ਼ਮੀਨ ’ਚ ਲੱਗੀ ਮੋਟਰ ਵੀ ਚੋਰੀ ਕਰ ਲਈ ਹੈ। ਪੁਲੀਸ ਨੇ ਰਵੇਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement