ਨਿਗਮ ਦੀ ਸ਼ਿਕਾਇਤ ’ਤੇ ਦੋ ਖ਼ਿਲਾਫ਼ ਕੇਸ ਦਰਜ
ਗੈਰਕਾਨੂੰਨੀ ਉਸਾਰੀ ਤਹਿਤ ਲਗਾਈਆਂ ਸੀਲਾਂ ਤੋੜ ਕੇ ਮੁੜ ਉਸਾਰੀ ਕਰਨ ਦਾ ਦੋਸ਼
Advertisement
ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਨਗਰ ਨਿਗਮ ਦੇ ਯੋਜਨਾਕਾਰ ਦੀ ਸ਼ਿਕਾਇਤ ’ਤੇ ਦੋ ਵੱਖ ਵੱਖ ਮਾਮਲਿਆਂ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮਾਡਲ ਟਾਊਨ ਦੇ ਇਲਾਕੇ ਮੇਨ ਕ੍ਰਿਸ਼ਨਾ ਮੰਦਿਰ ਇਸ਼ਮੀਤ ਚੋਕ ਰੋਡ ਵਾਸੀ ਕੁਲਦੀਪ ਸਿੰਘ ਨੇ ਆਪਣੇ ਰਿਹਾਇਸ਼ੀ ਪਲਾਟ ਨੂੰ ਬਿਨਾਂ ਨਿਗਮ ਦੀ ਮਨਜ਼ੂਰੀ ਦੇ ਵਪਾਰਤ ਵਰਤੋਂ ਵਿੱਚ ਲਿਆ ਕੇ ਉਸਾਰੀ ਕੀਤੀ ਸੀ। ਜਿਸ ’ਤੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਸ ਇਮਾਰਤ ਨੂੰ 17 ਜੁਲਾਈ ਨੂੰ ਸੀਲ ਕਰ ਦਿੱਤਾ ਸੀ ਪਰ ਕੁਲਦੀਪ ਸਿੰਘ ਨੇ ਨਿਗਮ ਦੀ ਸੀਲ ਨੂੰ ਆਪਣੇ ਪੱਧਰ ’ਤੇ ਹੀ ਤੋੜ ਕੇ ਮੁੜ ਤੋਂ ਉਸਾਰੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਨਗਰ ਨਿਗਮ ਯੋਜਨਾਕਾਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੋਨੂ ਸਿੰਗਲਾ ਨੇ ਵੀ ਕ੍ਰਿਸ਼ਨਾ ਮੰਦਿਰ ਵਿੱਚ ਆਪਣੇ ਰਿਹਾਇਸ਼ੀ ਪਲਾਟ ਨੂੰ ਬਿਨਾਂ ਨਿਗਮ ਦੀ ਮਨਜ਼ੂਰੀ ਦੇ ਵਪਾਰਕ ਵਰਤੋਂ ਵਿੱਚ ਲਿਆ ਕੇ ਉਸਾਰੀ ਕੀਤੀ ਸੀ ਜਿਸ ਨੂੰ ਨਿਗਮ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਸੀ ਪਰ ਉਸ ਨੇ ਵੀ ਨਿਗਮ ਦੀ ਸੀਲ ਨੂੰ ਆਪਣੇ ਪੱਧਰ ’ਤੇ ਤੋੜ ਕੇ ਮੁੜ ਤੋਂ ਉਸਾਰੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਉਸ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement