ਠੱਗੀ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ
ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਤਹਿਤ ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਦੋ ਮਾਮਲਿਆਂ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜਨ ਨੰਬਰ 3 ਦੀ ਪੁਲੀਸ ਨੂੰ ਪੁਰਾਣੀ ਮਾਧੋਪੁਰੀ ਵਾਸੀ ਪਰਮੇਸ਼ ਵਿਸ਼ਸ਼ਟ...
Advertisement
ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਦੇ ਦੋਸ਼ ਤਹਿਤ ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਦੋ ਮਾਮਲਿਆਂ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜਨ ਨੰਬਰ 3 ਦੀ ਪੁਲੀਸ ਨੂੰ ਪੁਰਾਣੀ ਮਾਧੋਪੁਰੀ ਵਾਸੀ ਪਰਮੇਸ਼ ਵਿਸ਼ਸ਼ਟ ਮਾਲਕ ਰਮਾਨਾ ਮਸ਼ੀਨਜ ਨੇ ਸ਼ਿਕਾਇਤ ਕੀਤੀ ਹੈ ਕਿ ਰਾਜੀਵ ਲੁਥਰਾ ਮਾਲਕ ਪੂਨਮ ਇੰਟਰਨੈਸ਼ਨਲ ਲੁਧਿਆਣਾ ਨੇ ਜਨਵਰੀ 2024 ਵਿੱਚ 6 ਲੱਖ 6 ਹਜ਼ਾਰ 33 ਰੁਪਏ ਦਾ ਧਾਗਾ ਖਰੀਦਿਆ ਸੀ ਤੇ ਇਸ ਸਬੰਧੀ ਉਸ ਨੇ ਭਾਰਤੀ ਸਟੇਟ ਬੈਂਕ ਬ੍ਰਾਂਚ ਢੋਲੇਵਾਲ ਦਾ ਚੈੱਕ ਦਿੱਤਾ ਸੀ, ਜੋ ਬਾਊਂਸ ਹੋ ਗਿਆ। ਇਸੇ ਤਰ੍ਹਾਂ ਮੱਖਣ ਸਿੰਘ ਮੈਸ ਵਿਸਨ ਟੈਕਨੋਲਜੀਸ ਸ਼ਿਵ ਮਾਰਕੀਟ ਸਤਿਸੰਗ ਘਰ ਰੋਡ ਮਿਲਰ ਗੰਜ ਨੇ ਵੱਖ-ਵੱਖ ਸਮੇਂ ’ਤੇ ਧਾਗਾ ਖਰੀਦ ਕੇ 4 ਲੱਖ 245 ਰੁਪਏ ਦਾ ਇੱਕ ਚੈੱਕ ਦਿੱਤਾ ਸੀ ਜੋ ਬੈਂਕ ਵੱਲੋਂ ਬਾਊਂਸ ਹੋ ਗਿਆ। ਪੁਲੀਸ ਨੇ ਦੋਵੇਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਿਆ ਹੈ।
Advertisement
Advertisement