ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਤਿੰਨ ਖ਼ਿਲਾਫ਼ ਕੇਸ ਦਰਜ
ਥਾਣਾ ਦੁੱਗਰੀ ਦੀ ਪੁਲੀਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਤੇ ਧਾਰਮਿਕ ਤਸਵੀਰਾਂ ਵਾਲਾ ਬੋਰਡ ਲਾਹ ਕੇ ਗੰਦੇ ਪਾਣੀ ਵਿੱਚ ਸੁੱਟਣ ਦਾ ਦੋਸ਼ ਹੈ। ਬਸੰਤ ਐਵਨਿਊ ਦੁੱਗਰੀ ਵਾਸੀ ਲਵੀਨ...
Advertisement
ਥਾਣਾ ਦੁੱਗਰੀ ਦੀ ਪੁਲੀਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਤੇ ਧਾਰਮਿਕ ਤਸਵੀਰਾਂ ਵਾਲਾ ਬੋਰਡ ਲਾਹ ਕੇ ਗੰਦੇ ਪਾਣੀ ਵਿੱਚ ਸੁੱਟਣ ਦਾ ਦੋਸ਼ ਹੈ। ਬਸੰਤ ਐਵਨਿਊ ਦੁੱਗਰੀ ਵਾਸੀ ਲਵੀਨ ਤਾਂਗੜੀ ਵੱਲੋਂ ਮੋਕਸ਼ ਦੁਆਰ ਕਾਂਸ਼ੀ ਵਿਸ਼ਵਨਾਥ ਸ਼ਿਵ ਮੰਦਿਰ, ਸ਼ਮਸ਼ਾਨ ਘਾਟ ਦੁੱਗਰੀ ਦੀ ਮੰਦਿਰ ਕਮੇਟੀ ਵੱਲੋਂ ਸਾਵਣ ਮਹੀਨੇ ਦੀ ਸ਼ਿਵਰਾਤਰੀ ਦੇ ਦਿਹਾੜੇ ਸਬੰਧੀ ਸ਼ਿਵ ਮਹਿਮਾ ਕੀਰਤਨ ਸਬੰਧੀ ਭਗਵਾਨ ਸ਼ਿਵ ਦਾ ਬੋਰਡ ਲਗਾਇਆ ਗਿਆ ਸੀ, ਜਿਸ ਉਪਰ ਭਗਵਾਨ ਸ਼ਿਵ ਦੀਆਂ ਦੋ ਫੋਟੋਆਂ, ਹਰਹਰ ਮਹਾਂਦੇਵ ਦਾ ਜੈਕਾਰਾ ਅਤੇ ਉਪਰੋਕਤ ਮੰਦਿਰ ਵਿੱਚ ਹੋਣ ਵਾਲੇ ਪ੍ਰੋਗਰਾਮ ਦਾ ਵੇਰਵਾ ਲਿਖਿਆ ਹੋਇਆ ਸੀ। ਮੰਦਿਰ ਕਮੇਟੀ ਨੇ ਦੋਸ਼ ਲਾਇਆ ਕਿ ਸ਼ਮਸ਼ਾਨ ਘਾਟ ਫੇਸ-2 ਦੁੱਗਰੀ ਦੇ ਪ੍ਰੀਤਮ, ਉਸ ਦੇ ਭਰਾ ਰਾਜੇਸ਼ ਸ਼ਰਮਾ ਅਤੇ ਸ਼ੁਭਮ ਸ਼ਰਮਾ ਵਾਸੀਆਨ ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ ਨੇ ਇਹ ਬੋਰਡ ਲਾਹ ਕੇ ਗੰਦੇ ਪਾਣੀ ਦੇ ਟੋਏ ਵਿੱਚ ਸੁੱਟ ਦਿੱਤਾ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
Advertisement
Advertisement