ਤਿੰਨ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ
ਕੇਂਦਰੀ ਜੇਲ੍ਹ ਵਿੱਚ ਮਹਿਲਾ ਮੁਲਾਜ਼ਮਾਂ ਦੀ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਹਵਾਲਾਤੀ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੇਂਦਰੀ ਜੇਲ੍ਹ ਦੀ ਸਹਾਇਕ ਸੁਪਰਡੈਂਟ ਰੁਬਿੰਦਰ ਕੌਰ ਦੀ ਸ਼ਿਕਾਇਤ ’ਤੇ ਤਿੰਨ ਹਵਾਲਾਤੀਆਂ ਪੂਜਾ ਰਾਣੀ, ਬੂਕੋਲਾ ਐਲਿਜਾਬੈਥ ਉਲਾਕੁਨਲੇ ਅਤੇ ਡੌਮੀਨਿਲ ਸਹੋਤੋ...
Advertisement
ਕੇਂਦਰੀ ਜੇਲ੍ਹ ਵਿੱਚ ਮਹਿਲਾ ਮੁਲਾਜ਼ਮਾਂ ਦੀ ਕੁੱਟਮਾਰ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਹਵਾਲਾਤੀ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕੇਂਦਰੀ ਜੇਲ੍ਹ ਦੀ ਸਹਾਇਕ ਸੁਪਰਡੈਂਟ ਰੁਬਿੰਦਰ ਕੌਰ ਦੀ ਸ਼ਿਕਾਇਤ ’ਤੇ ਤਿੰਨ ਹਵਾਲਾਤੀਆਂ ਪੂਜਾ ਰਾਣੀ, ਬੂਕੋਲਾ ਐਲਿਜਾਬੈਥ ਉਲਾਕੁਨਲੇ ਅਤੇ ਡੌਮੀਨਿਲ ਸਹੋਤੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਵੱਲੋਂ ਡਿਊਟੀ ਦੌਰਾਨ ਮਹਿਲਾ ਮੁਲਾਜ਼ਮ ਦੀ ਵਰਦੀ ਨੂੰ ਹੱਥ ਪਾਇਆ ਗਿਆ ਅਤੇ ਲੜਾਈ-ਝਗੜਾ ਕੀਤਾ ਹੈ। ਹੌਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
