ਠੱਗੀ ਦੇ ਦੋਸ਼ ਹੇਠ ਪਿਓ-ਪੁੱਤਰ ਖ਼ਿਲਾਫ਼ ਕੇਸ ਦਰਜ
ਥਾਣਾ ਜੋਧੇਵਾਲ ਦੀ ਪੁਲੀਸ ਨੇ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪਿਓ-ਪੁੱਤਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਸੰਦੀਪ ਬੁਲੰਦੀ ਅਤੇ ਉਸਦੇ ਪੁੱਤਰ ਸਹਿਜ ਬੁਲੰਦੀ ਵਾਸੀ ਫੇਸ-1 ਦੁੱਗਰੀ ਨੇ ਰਮਨ ਇਨਕਲੇਵ...
Advertisement
ਥਾਣਾ ਜੋਧੇਵਾਲ ਦੀ ਪੁਲੀਸ ਨੇ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪਿਓ-ਪੁੱਤਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਸੰਦੀਪ ਬੁਲੰਦੀ ਅਤੇ ਉਸਦੇ ਪੁੱਤਰ ਸਹਿਜ ਬੁਲੰਦੀ ਵਾਸੀ ਫੇਸ-1 ਦੁੱਗਰੀ ਨੇ ਰਮਨ ਇਨਕਲੇਵ ਰਿਸ਼ੀ ਨਗਰ ਵਾਸੀ ਨਰੇਸ਼ ਕੁਮਾਰ ਜੈਨ ਦੀ ਫਰਮ ਕੋਲੋਂ ਸਮੇਂ-ਸਮੇਂ ਸਿਰ ਕੱਪੜੇ ਦੀ ਖਰੀਦ ਕਰਦੇ ਸਨ ਜਿਨ੍ਹਾਂ ਦੀ ਕਰੀਬ 3 ਸਾਲ ਤੋਂ ਬਕਾਇਆ ਰਕਮ 12 ਲੱਖ 90 ਹਜ਼ਾਰ ਰੁਪਏ ਬਣਦੀ ਸੀ ਪਰ ਉਨ੍ਹਾਂ ਵੱਲੋਂ ਕੰਪਨੀ ਨੂੰ ਬਕਾਇਆ ਰਕਮ ਅਦਾ ਨਹੀ ਕੀਤੀ ਗਈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਹਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement