ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁੱਟਮਾਰ ਦੇ ਦੋਸ਼ ਹੇਠ ਪਿਓ-ਪੁੱਤਰ ’ਤੇ ਕੇਸ ਦਰਜ

ਥਾਣਾ ਹੈਬੋਵਾਲ ਦੇ ਇਲਾਕੇ ਬੱਲੋਂਕੇ ਰੋਡ ਸਥਿਤ ਸ਼ਿਵਾ ਡਾਇਰੀ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਪਿਓ-ਪੁੱਤਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਮਰਜੀਤ ਸਿੰਘ ਵਾਸੀ ਨਿਊ ਸੰਤ ਇਨਕਲੇਵ ਨੇੜੇ ਮਾਨ...
Advertisement

ਥਾਣਾ ਹੈਬੋਵਾਲ ਦੇ ਇਲਾਕੇ ਬੱਲੋਂਕੇ ਰੋਡ ਸਥਿਤ ਸ਼ਿਵਾ ਡਾਇਰੀ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਪਿਓ-ਪੁੱਤਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਮਰਜੀਤ ਸਿੰਘ ਵਾਸੀ ਨਿਊ ਸੰਤ ਇਨਕਲੇਵ ਨੇੜੇ ਮਾਨ ਪੈਲੇਸ ਨੇ ਦੱਸਿਆ ਹੈ ਕਿ ਉਹ ਸ਼ਿਵਾ ਡਾਇਰੀ ਬੱਲੋਕੇ ਰੋਡ ਪਾਸੋਂ ਦੁੱਧ ਦਹੀਂ ਲੈਦਾ ਸੀ, ਜਿਸ ਕਾਰਨ ਉਸਦੀ ਉਨ੍ਹਾਂ ਨਾਲ ਜਾਨ ਪਛਾਣ ਹੋ ਗਈ। ਉਨ੍ਹਾਂ ਨੇ ਉਸਨੂੰ ਭਰੋਸੇ ਵਿੱਚ ਲੈਕੇ ਉਸਤੋਂ 2 ਲੱਖ 50 ਹਜ਼ਾਰ ਰੁਪਏ ਉਧਾਰ ਲੈ ਲਏ। ਉਸਨੇ ਉਨ੍ਹਾਂ ਤੋਂ ਪੈਸੇ ਵਾਪਸ ਮੰਗੇ ਤਾਂ ਉਸਨੂੰ ਫੋਨ ਕਰਕੇ ਆਪਣੀ ਡੇਅਰੀ ਤੇ ਪੈਸੇ ਵਾਪਸ ਕਰਨ ਲਈ ਬੁਲਾਇਆ, ਜਿੱਥੇ ਦੋਹਾਂ ਪਿਓ-ਪੁੱਤਰ ਨੇ ਉਸਨੂੰ ਘੇਰ ਕੇ ਮਾਰਕੁੱਟ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸ਼ਿਵਾ ਅਤੇ ਉਸ ਦੇ ਪਿਤਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement
Advertisement
Show comments