ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਗਲਤ ਰਿਪੋਰਟ ਦੇਣ ਵਾਲੇ ਡਾਕਟਰ ਖ਼ਿਲਾਫ਼ ਕੇਸ ਦਰਜ

ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 5 ਜੁਲਾਈ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਸਰਕਾਰੀ ਡਾਕਟਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਵੱਲੋਂ ਗਲਤ ਮੈਡੀਕਲ ਰਿਪੋਰਟ ਦੇਣ ਦਾ ਦੋਸ਼ ਹੈ। ਇਸ ਸਬੰਧੀ ਮੈਡੀਕਲ ਬੋਰਡ ਸਿਵਲ ਸਰਜਨ ਲੁਧਿਆਣਾ...
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 5 ਜੁਲਾਈ

Advertisement

ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਸਰਕਾਰੀ ਡਾਕਟਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਵੱਲੋਂ ਗਲਤ ਮੈਡੀਕਲ ਰਿਪੋਰਟ ਦੇਣ ਦਾ ਦੋਸ਼ ਹੈ। ਇਸ ਸਬੰਧੀ ਮੈਡੀਕਲ ਬੋਰਡ ਸਿਵਲ ਸਰਜਨ ਲੁਧਿਆਣਾ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਡਾ. ਜਸਵੀਰ ਸਿੰਘ ਕਥੂਰੀਆ ਵਾਸੀ ਸਰਾਭਾ ਨਗਰ ਨੇ ਮੁੱਕਦਮਾ ਨੰਬਰ 38 ਮਿਤੀ 11 ਅਪਰੈਲ 2024 ਜੁਰਮ 325, 323, 341, 506, 34 ਆਈਪੀਸੀ ਥਾਣਾ ਸਰਾਭਾ ਨਗਰ ਵਿੱਚ ਮੁਦਈ ਮੁਤਕਦਮਾਂ ਦੇ ਲੱਗੀਆਂ ਸੱਟਾਂ ਸਬੰਧੀ ਓਪੀਨੀਅਨ ਦੀ ਗਲਤ ਰਿਪੋਰਟ ਦਿੱਤੀ ਸੀ। ਥਾਣੇਦਾਰ ਉਮੇਸ਼ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Advertisement