ਹਵਾਈ ਫਾਇਰਿੰਗ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ
ਸੋਸ਼ਲ ਮੀਡੀਆ ’ਤੇ ਦੋ ਨੌਜਵਾਨਾਂ ਵੱਲੋਂ ਸ਼ਰਾਬ ਪੀਂਦਿਆਂ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਦਰੇਸੀ ਦੀ ਪੁਲੀਸ ਨੇ ਉਕਤ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਨੌਜਵਾਨ ਸ਼ਿਵਪੁਰੀ ਚੌਕ ਸਥਿਤ ਰਾਣਾ ਬੀਅਰ ਬਾਰ ਸਾਹਮਣੇ ਸੜਕ ’ਤੇ ਖੜ੍ਹ...
Advertisement
ਸੋਸ਼ਲ ਮੀਡੀਆ ’ਤੇ ਦੋ ਨੌਜਵਾਨਾਂ ਵੱਲੋਂ ਸ਼ਰਾਬ ਪੀਂਦਿਆਂ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਦਰੇਸੀ ਦੀ ਪੁਲੀਸ ਨੇ ਉਕਤ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਨੌਜਵਾਨ ਸ਼ਿਵਪੁਰੀ ਚੌਕ ਸਥਿਤ ਰਾਣਾ ਬੀਅਰ ਬਾਰ ਸਾਹਮਣੇ ਸੜਕ ’ਤੇ ਖੜ੍ਹ ਕੇ ਆਪਣੀ ਪਿਸਤੌਲ ਨਾਲ ਵਾਰੀ ਵਾਰੀ ਹਵਾ ਵਿੱਚ ਦੋ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਹਨ। ਇਸ ਸਬੰਧੀ ਪੁਲੀਸ ਨੇ ਹਰਜਾਪ ਸਿੰਘ ਵਾਸੀ ਸੈਕਟਰ 32 ਏ, ਚੰਡੀਗੜ੍ਹ ਰੋਡ ਤੇ ਮੋਹਿਤ ਖੰਨਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣੇਦਾਰ ਦਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਦੋਵੇਂ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।
Advertisement
Advertisement