ਕੁੱਟਮਾਰ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ
ਇੱਥੇ ਕੁੱਟਮਾਰ ਕਰਕੇ ਲੁੱਟਣ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੇ ਸਤਿਗੁਰੂ ਨਗਰ ਲੇਬਰ ਮੰਡੀ ਚੌਕ ਲੋਹਾਰਾ ਵਾਸੀ ਪ੍ਰਦੀਪ ਕੁਮਾਰ ਆਪਣੇ ਮੋਟਰਸਾਈਕਲ ’ਤੇ ਸ਼ੇਰਪੁਰ ਚੌਕ ਜਾ ਰਿਹਾ ਸੀ,...
Advertisement
ਇੱਥੇ ਕੁੱਟਮਾਰ ਕਰਕੇ ਲੁੱਟਣ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ। ਥਾਣਾ ਡਿਵੀਜ਼ਨ ਨੰਬਰ 6 ਦੇ ਸਤਿਗੁਰੂ ਨਗਰ ਲੇਬਰ ਮੰਡੀ ਚੌਕ ਲੋਹਾਰਾ ਵਾਸੀ ਪ੍ਰਦੀਪ ਕੁਮਾਰ ਆਪਣੇ ਮੋਟਰਸਾਈਕਲ ’ਤੇ ਸ਼ੇਰਪੁਰ ਚੌਕ ਜਾ ਰਿਹਾ ਸੀ, ਤਾਂ ਕੈਂਸਰ ਹਸਪਤਾਲ ਪੁੱਲ ਚੜ੍ਹ ਕੇ ਸ਼ੇਰਪੁਰ ਚੌਕ ਵੱਲ ਚੜ੍ਹਿਆ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਤਿੰਨ ਅਣਪਛਾਤੇ ਲੜਕੇ ਆਏ ਅਤੇ ਉਸ ਨੂੰ ਘੇਰ ਕੇ ਡੰਡੇ ਨਾਲ ਕੁੱਟਮਾਰ ਕਰਕੇ ਉਸਦਾ ਮੋਬਾਈਲ ਅਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸੇ ਤਰ੍ਹਾਂ ਸੰਗਮ ਚੌਂਕ ਕੋਲ ਸਰਪੰਚ ਕਲੋਨੀ ਪਿੰਡ ਚੂਹੜਪੁਰ ਵਾਸੀ ਪ੍ਰਿੰਸ ਵਰਮਾ ਮੋਬਾਈਲ ਤੇ ਗੱਲ ਕਰਦਾ ਜਾ ਰਿਹਾ ਸੀ ਤਾਂ ਪਿੱਛੇ ਐਕਟਿਵਾ ’ਤੇ ਨੌਜਵਾਨ ਮੋਬਾਈਲ ਖੋਹ ਕੇ ਲੈ ਗਿਆ। ਪਤਾ ਲੱਗਾ ਕਿ ਵੰਸ਼ ਨੇ ਇਹ ਖੋਹ ਕੀਤੀ ਹੈ। ਪੁਲੀਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement