ਕਰੀਅਰ ਗਾਈਡੈਂਸ ਵਰਕਸ਼ਾਪ ਤੇ ਨਸ਼ਿਆਂ ਵਿਰੁੱਧ ਸਮਾਗਮ
ਆਰੀਆ ਕਾਲਜ ਦੀ ਐੱਨਐੱਸਐੱਸ ਯੂਨਿਟ ਵੱਲੋਂ ਕਾਲਜ ਵਿੱਚ ਕਰੀਅਰ ਗਾਈਡੈਂਸ ਤੇ ਕਾਉਂਸਲਿੰਗ ਵਰਕਸ਼ਾਪ ਅਤੇ ‘ਯੁੱਧ ਨਸ਼ਿਆ ਵਿਰੁਧ: ਇੱਕ ਕੋਸ਼ਿਸ਼’ ਸਮਾਗਮ ਕਰਵਾਇਆ। ਐੱਨਐੱਸਐੱਸ ਯੂਨਿਟ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਸਬੰਧੀ ਜਾਣੂ ਕਰਵਾਉਣਾ ਅਤੇ...
Advertisement
ਆਰੀਆ ਕਾਲਜ ਦੀ ਐੱਨਐੱਸਐੱਸ ਯੂਨਿਟ ਵੱਲੋਂ ਕਾਲਜ ਵਿੱਚ ਕਰੀਅਰ ਗਾਈਡੈਂਸ ਤੇ ਕਾਉਂਸਲਿੰਗ ਵਰਕਸ਼ਾਪ ਅਤੇ ‘ਯੁੱਧ ਨਸ਼ਿਆ ਵਿਰੁਧ: ਇੱਕ ਕੋਸ਼ਿਸ਼’ ਸਮਾਗਮ ਕਰਵਾਇਆ। ਐੱਨਐੱਸਐੱਸ ਯੂਨਿਟ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਸਬੰਧੀ ਜਾਣੂ ਕਰਵਾਉਣਾ ਅਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਜ਼ਿਲ੍ਹਾ ਸਮਾਜਿਕ ਅਧਿਕਾਰੀ ਇੰਦਰਪ੍ਰੀਤ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਨਾਸ਼ਿਆ ਵਿਰੁਧ ਇੱਕ ਭਾਸ਼ਣ ਦਿੱਤਾ। ਉਨ੍ਹਾਂ ਦੀ ਪੇਸ਼ਕਾਰੀ ਨੇ ਨੌਜਵਾਨਾਂ ਨੂੰ ਕਰੀਅਰ ਦੀ ਚੋਣ ਕਰਨ ਅਤੇ ਪੇਸ਼ ਆਉਂਦੀਆਂ ਵੱਖ ਵੱਖ ਚੁਣੌਤੀਆਂ ਨੂੰ ਸੁਲਝਾਉਣ ਦੇ ਗੁਰ ਸਿਖਾਏ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇੰਨਾਂ ਤੋਂ ਇਲਾਵਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਵੀ ਇਸ ਵਰਕਸ਼ਾਪ ਦਾ ਹਿੱਸਾ ਬਣਿਆ।
Advertisement
Advertisement